ਵੀਡੀਓ ਲੀਕ ਮਾਮਲੇ ‘ਚ ਦੋਸ਼ੀਆਂ ਨੂੰ ਅਦਾਲਤ ਵਿਚ ਕੀਤਾ ਪੇਸ਼, 7 ਦਿਨਾਂ ਦਾ ਮਿਲਿਆ ਰਿਮਾਂਡ – ਯੂਨੀਵਰਸਿਟੀ ਨੂੰ 5 ਦਿਨਾਂ ਲਈ ਕੀਤਾ ਬੰਦ….

ਵੀਡੀਓ ਲੀਕ ਮਾਮਲੇ ‘ਚ ਦੋਸ਼ੀਆਂ ਨੂੰ ਅਦਾਲਤ ਵਿਚ ਕੀਤਾ ਪੇਸ਼, 7 ਦਿਨਾਂ ਦਾ ਮਿਲਿਆ ਰਿਮਾਂਡ – ਯੂਨੀਵਰਸਿਟੀ ਨੂੰ 5 ਦਿਨਾਂ ਲਈ ਕੀਤਾ ਬੰਦ….

ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ‘ਚ ਰਾਤੋ-ਰਾਤ ਹੋਸਟਲ ਦੇ ਸਾਰੇ ਵਾਰਡਨ ਬਦਲ ਦਿੱਤੇ ਗਏ ਨੇ । ਦਸਿਆ ਜਾ ਰਿਹਾ ਏ ਕਿ 2 ਵਾਰਡਨਾਂ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਏ । ਇਸ ਦੇ ਨਾਲ ਹੀ ਇਸ ਮਾਮਲੇ ‘ਚ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਦੋ ਸਾਥੀਆਂ ਸੰਨੀ ਮਹਿਤਾ ਅਤੇ ਰੰਕਜ ਵਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ।

ਪੰਜਾਬ ਪੁਲਿਸ ਨੇ ਬੀਤੀ ਦੇਰ ਸ਼ਾਮ ਸੰਨੀ ਅਤੇ ਰੰਕਜ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਵਲੋਂ ਦੋਸ਼ੀ ਵਿਦਿਆਰਥਣ ਤੇ ਬਾਕੀ 2 ਮੁਲਜ਼ਮਾਂ ਨੂੰ ਵੀ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੂਜੇ ਪਾਸੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਯੂਨੀਵਰਸਿਟੀ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਗੇਟ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ 19 ਤੋਂ 24 ਸਤੰਬਰ ਤੱਕ ਪੜ੍ਹਾਈ ਬੰਦ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਯੂਨੀਵਰਸਿਟੀ ਨੇ ਪੂਰੇ ਮਾਮਲੇ ਦੀ ਜਾਂਚ ਲਈ 5 ਮੈਂਬਰਾਂ ਦੀ ਕਮੇਟੀ ਬਣਾਈ ਹੈ। ਜੋ ਇਸ ਪੂਰੇ ਮਾਮਲੇ ‘ਚ ਹੋਈ ਅਣਗਹਿਲੀ ‘ਤੇ ਮੈਨੇਜਮੈਂਟ ਨੂੰ ਰਿਪੋਰਟ ਕਰੇਗੀ।

ਉਧਰ ਦੂਜੇ ਪਾਸੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਬਚਾਅ ਪੱਖ ਦੇ ਵਕੀਲ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਪੁਲਿਸ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ| ਅਦਾਲਤ ‘ਚ ਪੁਲਿਸ ਨੇ ਦੱਸਿਆ ਕਿ ਅਸੀਂ ਲੈਪਟਾਪ ਅਤੇ ਲੈਪਟਾਪ ਅਤੇ ਪਿੰਨ ਡਰਾਈਵ ਬਰਾਮਦ ਕਰਨੀ ਹੈ ਅਤੇ ਵੀਡੀਓ ਜੋ ਇਹਨਾਂ ਲੋਕਾਂ ਕੋਲ ਹੈ। ਸੰਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਦੋ ਵੀਡੀਓਜ਼ ਬਣਾਈਆਂ ਗਈਆਂ ਹਨ, ਇੱਕ ਸਮਾਈਲੀ ਦੀ ਅਤੇ ਦੂਜੀ ਲੜਕੀ ਦੀ ਹੈ|

ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਦੋਸ਼ੀਆਂ ਜਿਨ੍ਹਾਂ ਵਿੱਚ ਲੜਕੀ ਅਤੇ ਦੋਵੇਂ ਲੜਕੇ ਹਨ, ਨੂੰ ਵੀ ਸ਼ਿਮਲਾ ਲਿਜਾਇਆ ਜਾਵੇਗਾ, ਜਿਸ ਦੀ ਵੀਡੀਓ ਬਰਾਮਦ ਕੀਤੀ ਜਾਵੇਗੀ। ਸੰਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਲੜਕੀ ਨੂੰ ਫਸਾਇਆ ਗਿਆ ਹੈ, ਲੜਕਾ ਉਸ ਨੂੰ ਬਲੈਕਮੇਲ ਕਰਨ ਲਈ ਇਸ ਕੰਮ ਲਈ ਮਜਬੂਰ ਕਰ ਸਕਦਾ ਹੈ| ਹੁਣ ਦੇਖਣਾ ਹੋਵੇਗਾ ਕਿ 7 ਦਿਨਾਂ ਦੇ ਪੁਲਸ ਰਿਮਾਂਡ ‘ਚ ਪੁਲਸ ਹੋਰ ਕੀ-ਕੀ ਖੁਲਾਸੇ ਕਰਦੀ ਹੈ।

error: Content is protected !!