ਜਲੰਧਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਨੂੰ ਲਿਆ ਨਿਸ਼ਾਨੇ ‘ਤੇ, ਕੈਪਟਨ ਬਾਰੇ ਵੀ ਕਹੀ ਇਹ ਗੱਲ

ਜਲੰਧਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਨੂੰ ਲਿਆ ਨਿਸ਼ਾਨੇ ‘ਤੇ, ਕੈਪਟਨ ਬਾਰੇ ਵੀ ਕਹੀ ਇਹ ਗੱਲ

ਜਲੰਧਰ (ਵੀਓਪੀ ਬਿਊਰੋ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰੈੱਸ ਕਾਨਫਰੰਸ ਕਰਨ ਲਈ ਜਲੰਧਰ ਪਹੁੰਚੇ। ਉਹਨਾਂ ਇਸ ਮੌਕੇ ਆਪ ਖਿਲਾਫ਼ ਖੂਬ ਭੜਾਸ ਨਿਕਾਲੀ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਵੀ ਆਪਣਾ ਗੁੱਸਾ ਕਢਿਆ| ਪ੍ਰਤਾਪ ਸਿੰਘ ਬਾਜਵਾ ਨੇ ਮੀਡਿਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਡਾ ਦੇ ਘਰ ਤੋਂ ਚੱਲ ਰਹੀ ਹੈ ਅਤੇ ਸੂਬੇ ਵਿੱਚ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ। ਸੂਬੇ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੇ ਉਦਯੋਗਪਤੀ ਮੁੱਖ ਮੰਤਰੀ ਦੀ ਬਜਾਏ ਰਾਘਵ ਚੱਢਾ ਨੂੰ ਮਿਲ ਰਹੇ ਹਨ। ਦਿੱਲੀ ਤੋਂ ਲਿਆਂਦੀ ਆਈਟੀ ਦੀ ਟੀਮ ਨੇ ਮੀਡੀਆ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦਾ ਮੀਡੀਆ ਸੈੱਲ ਇਸ ‘ਤੇ ਵੀ ਕੰਟਰੋਲ ਕਰ ਰਿਹਾ ਹੈ ਕਿ ਮੀਡੀਆ ‘ਚ ਕਿਹੜੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਣੀਆਂ ਹਨ ਅਤੇ ਕਿਹੜੀਆਂ ਨਹੀਂ| ਇਸ ਸਬੰਧੀ ਸਿਰਫ਼ ਸੱਤਾਧਾਰੀ ਪਾਰਟੀ ਦਾ ਹੀ ਇਸ਼ਤਿਹਾਰ ਪਹਿਲੇ ਪੰਨੇ ‘ਤੇ ਦਿਖਾਇਆ ਜਾ ਰਿਹਾ ਹੈ ਅਤੇ ਵਿਰੋਧੀ ਧਿਰ ਬਾਰੇ ਬਹੁਤ ਘੱਟ ਲਿਖਿਆ ਜਾ ਰਿਹਾ ਹੈ| ਜੋ ਕੰਮ ਕੇਂਦਰ ਨੇ ਅਪਣਾਇਆ ਸੀ, ਉਹ ਕੰਮ ਹੁਣ ਪੰਜਾਬ ਦੀ ‘ਆਪ’ ਸਰਕਾਰ ਕਰ ਰਹੀ ਹੈ। ਪੰਜਾਬ ਵਿੱਚ ਇਸ਼ਤਿਹਾਰਬਾਜ਼ੀ ਦਾ ਬਜਟ ਸਾਢੇ ਸੱਤ ਸੌ ਕਰੋੜ ਰੁਪਏ ਹੈ। ਉਹਨਾਂ ਕਿਹਾ ਸਰਕਾਰ ਆਪਣੀ ਖ਼ਬਰ ਲਾਵੇ, ਸਾਨੂੰ ਕੋਈ ਸਮੱਸਿਆ ਨਹੀਂ ਹੈ ਪਰ ਵਿਰੋਧੀ ਧਿਰ ਦੀ ਖ਼ਬਰ ਪਹਿਲਾਂ ਤਾਂ ਲੱਗਦੀ ਨਹੀ ਜੇ ਲੱਗਦੀ ਹੈ ਤਾਂ ਉਹ ਛੋਟੀ ਲਗਦੀ ਹੈ|

ਬਾਜਵਾ ਨੇ ਕਿਹਾ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਸਿਰਫ ਮਖੋਟਾ ਹੀ ਹੈ, ਅਸਲ ਤਾਕਤ ਰਾਘਵ ਚੱਢਾ ਕੋਲ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ 2 ਸੱਤਾ ਕੇਂਦਰ ਬਣਾਏ ਹਨ ਅਤੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ। ਉਹ ਹਰ ਵਾਰ ਦੋ ਧਿਰਾਂ ਬਣਾਉਂਦੇ ਹਨ| ਪਹਿਲਾਂ ਫੂਲਕਾ ਅਤੇ ਸੁਖਪਾਲ ਖਹਿਰਾ ਸਨ, ਹੁਣ ਹਰਪਾਲ ਚੀਮਾ ਅਤੇ ਭਗਵੰਤ ਮਾਨ ਆਹਮੋ-ਸਾਹਮਣੇ ਹਨ ਤਾਂ ਜੋ ਉਹ ਜਿਸਨੂੰ ਚਾਹਣ ਦੂਜੇ ਦੇ ਖਿਲਾਫ ਵਰਤਿਆ ਜਾ ਸਕੇ। ਉਹਨਾਂ ਕਿਹਾ ਕਿ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਬੁਲਾਇਆ ਗਿਆ ਸੀ ਪਰ ਇਸ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਗੈਰਹਾਜ਼ਰੀ ਬਹੁਤ ਕੁਝ ਬੋਲਦੀ ਹੈ।
ਬੀਤੇ ਦਿਨੀ ਭਗਵੰਤ ਮਾਨ ਜਰਮਨੀ ਦੇ ਦੌਰੇ ‘ਤੇ ਸਨ, ਉਨ੍ਹਾਂ ਦੇ ਵਿਦੇਸ਼ ਦੌਰੇ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਦੌਰਾ ਉਨ੍ਹਾਂ ਦੀ ਪਰਿਵਾਰਕ ਫੇਰੀ ਹੀ ਸਾਬਤ ਹੋਇਆ ਹੈ। ਉਨ੍ਹਾਂ ਨੇ ਬੀ.ਐਮ.ਡਬਲਯੂ ਦੇ ਮੁੱਦੇ ‘ਤੇ ਤਾਅਨਾ ਮਾਰਿਆ ਕਿ ਜਿਸ ਪੰਜਾਬ ਦਾ ਪ੍ਰਤਾਪ ਸਿੰਘ ਕੇਰੋਂ ਵਰਗਾ ਮੁੱਖ ਮੰਤਰੀ ਸੀ ਅਤੇ ਉਸ ਪੰਜਾਬ ਦੀ ਮੂੰਹ ‘ਤੇ ਭਗਵੰਤ ਮਾਨ ਨੇ ਸੱਟ ਮਾਰੀ ਹੈ।

ਬਾਜਵਾ ਨੇ ਇਹ ਵੀ ਕਿਹਾ ਕਿ ਜੇਕਰ ਫਲਾਈਟ ਤੋਂ ਉਤਾਰੇ ਜਾਣ ਦੀ ਖਬਰ ਸੱਚ ਹੈ ਤਾਂ ਇਹ ਦੇਸ਼ ਦੀ ਸਾਖ ਨਾਲ ਖਿਲਵਾੜ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੀ ਕਾਰਵਾਈ ਕਰਦੇ ਹਨ। ਉਹਨਾਂ ਯਾਦ ਦਿਲਾਇਆ ਕਿ ਭਗਵੰਤ ਮਾਨ ਨੇ ਕੇਜਰੀਵਾਲ ਦੇ ਸਾਹਮਣੇ ਕਿਹਾ ਸੀ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ। ਇਸੇ ਮੌਕੇ ਬਾਜਵਾ ਨੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਲੁਫਥਾਂਸਾ ਏਅਰ ਲਾਈਨ ਨਾਲ ਗੱਲ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਸ ਮਾਮਲੇ ਨੂੰ ਜਨਤਕ ਕਰਨ। ਪੂਰੇ ਭਾਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਹੋਇਆ?

ਬਾਜਵਾ ਨੇ ਮਾਈਨਿੰਗ ਨੂੰ ਲੈ ਕੇ ਆਮ ਆਦਮੀ ‘ਤੇ ਵਰ੍ਹਦਿਆਂ ਕਿਹਾ ਕਿ ਪਹਿਲੀ ਵਾਰ ਸੀਮਾ ਸੁਰੱਖਿਆ ਬਲ ਨੇ ਹਾਈ ਕੋਰਟ ਨੂੰ ਲਿਖਿਆ ਹੈ ਕਿ ਮਾਈਨਿੰਗ ਕੰਡਿਆਲੀ ਤਾਰ ਤੱਕ ਪਹੁੰਚ ਗਈ ਹੈ। ਇਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਕੈਪਟਨ ਤਾਂ ਚਲਿਆ ਹੋਇਆ ਕਾਰਤੂਸ ਹੈ ਅਤੇ ਹੁਣ ਲੋਕ ਉਨ੍ਹਾਂ ਵੱਲੋਂ ਕੀਤੇ ਵਾਅਦਿਆਂ ਬਾਰੇ ਪੁੱਛਣਗੇ। ‘ਆਪ’ ਆਗੂਆਂ ਨੂੰ ਕਰੋੜਾਂ ਰੁਪਏ ਦੀ ਖਰੀਦੋ-ਫਰੋਖਤ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਹ ‘ਆਪ’ ਪਾਰਟੀ ਸਿਰਫ ਅਫਵਾਹਾਂ ਫੈਲਾ ਕੇ ਧਿਆਨ ਭਟਕਾ ਰਹੀ ਹੈ ਅਤੇ ਭਾਜਪਾ ਉਹਨਾਂ ਵਿਧਾਇਕਾਂ ਨੂੰ ਕਿਉਂ ਖਰੀਦੇਗੀ, ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੈ।

error: Content is protected !!