ਸ਼ਿਵ ਸੈਨਾ ਆਗੂ ਦਾ ਭਰਾ ਚਲਾ ਰਿਹਾ ਸੀ ਚੋਰ ਗਿਰੋਹ, 20 ਮੋਟਰ ਸਾਈਕਲਾਂ ਸਣੇ ਕੀਤਾ ਕਾਬੂ…

ਸ਼ਿਵ ਸੈਨਾ ਆਗੂ ਦਾ ਭਰਾ ਚਲਾ ਰਿਹਾ ਸੀ ਚੋਰ ਗਿਰੋਹ, 20 ਮੋਟਰ ਸਾਈਕਲਾਂ ਸਣੇ ਕੀਤਾ ਕਾਬੂ…

 

 

ਗੁਰਦਾਸਪੁਰ (ਲੱਕੀ) ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਨੇ ਇੱਕ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਰੋਹ ਨੂੰ ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਦਾ ਭਰਾ ਚਲਾ ਰਿਹਾ ਸੀ। ਪੁਲਿਸ ਨੇ ਚੋਰੀ ਦੇ 20 ਮੋਟਸਾਈਕਲਾਂ ਸਮੇਤ ਸ਼ਿਵਸੈਨਾ ਆਗੂ ਦੇ ਭਰਾ ਅਤੇ ਉਸਦੇ ਇਕ ਸਾਥੀ ਨੂੰ ਗਿਰਫਤਾਰ ਕੀਤਾ ਹੈ। ਗਿਰੋਹ ਦਾ ਇਕ ਮੈਂਬਰ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ, ਜਿਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਸ ਪਾਰਟੀ ਵਲੋ ਬੱਬਰੀ ਬਾਈਪਾਸ ‘ਤੇ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।ਇਸ ਦੌਰਾਨ ਦੋ ਨੌਜਵਾਨਾਂ ਨੂੰ ਇੱਕ ਮੋਟਰਸਾਈਕਲ ਤੇ ਆਉਂਦਿਆਂ ਦੇਖਿਆ, ਜਦੋਂ ਉਨ੍ਹਾਂ ਨੂੰ ਮੋਟਸਾਈਕਲ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੂੰ ਕਾਬੂ ਕਰ ਕੇ ਜਦ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ।

ਪੁੱਛਗਿੱਛ ਦੋਰਾਨ ਉਹਨਾਂ ਕਬੂਲ ਕੀਤਾ ਕਿ ਉਹਨਾਂ ਨੇ ਗੁਰਦਾਸਪੁਰ ਧਾਰੀਵਾਲ ਅਤੇ ਪਠਾਨਕੋਟ ਤੋਂ ਸੱਤਰ ਦੇ ਕਰੀਬ ਮੋਟਰਸਾਈਕਲ ਚੋਰੀ ਕੀਤੇ ਹਨ ਅਤੇ ਕੁਝ ਮੋਟਰਸਾਈਕਲਾਂ ਨੂੰ ਇਕ ਪੁਰਾਣੇ ਖੰਡਰ ਹੋਏ ਗੁਦਾਮ ਦੇ ਵਿਚ ਲੁਕਾ ਕੇ ਰੱਖਿਆ ਹੈ। ਜਿਥੋਂ ਪੁਲਸ ਨੇ ਰੇਡ ਕਰਕੇ 20 ਦੇ ਕਰੀਬ ਮੋਟਰਸਾਈਕਲ ਬਰਾਮਦ ਕੀਤੇ ਹਨ । ਉਨ੍ਹਾਂ ਦੱਸਿਆ ਕਿ ਇਸ ਗਰੋਹ ਨੂੰ ਅੰਕੁਸ਼ ਮਹਾਜਨ ਨਾਮ ਦਾ ਨੌਜਵਾਨ ਚਲਾ ਰਿਹਾ ਸੀ ਜੋ ਕਿ ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਦਾ ਭਰਾ ਹੈ । ਇਸ ਮਾਮਲੇ ਵਿਚ 2 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਗਿਰੋਹ ਦਾ ਇਕ ਮੈਂਬਰ ਅਜੇ ਵੀ ਫਰਾਰ ਜਿਸਨੂੰ ਗਿਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!