ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀ ਹੁਣ ਮੁਲਾਕਾਤ ਦੌਰਾਨ ਆਪਣੇ ਜੀਵਨ ਸਾਥੀ ਨਾਲ 2ਘੰਟੇ ਇਕ ਕਮਰੇ ‘ਚ ਬਿਤਾਉਣਗੇ ਸਮਾਂ, ਆਪਣੇ ਨਿੱਜੀ ਪਲ਼ਾਂ ਨੂੰ ਸਾਂਝੇ ਕਰ ਕੇ ਮਾਣਨਗੇ ਵਿਆਹਤਾ ਸੁੱਖ…

ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀ ਹੁਣ ਮੁਲਾਕਾਤ ਦੌਰਾਨ ਆਪਣੇ ਜੀਵਨ ਸਾਥੀ ਨਾਲ 2ਘੰਟੇ ਇਕ ਕਮਰੇ ‘ਚ ਬਿਤਾਉਣਗੇ ਸਮਾਂ, ਆਪਣੇ ਨਿੱਜੀ ਪਲ਼ਾਂ ਨੂੰ ਸਾਂਝੇ ਕਰ ਕੇ ਮਾਣਨਗੇ ਵਿਆਹਤਾ ਸੁੱਖ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀਆਂ ਜੇਲ੍ਹਾਂ ਵਿੱਚ ਜਿਨ੍ਹਾਂ ਕੈਦੀਆਂ ਦਾ ਆਚਰਣ ਚੰਗਾ ਹੈ, ਉਹਨਾਂ ਦੇ ਲਈ ਜੇਲ੍ਹ ਪ੍ਰਸ਼ਾਸਨ ਨੇ ਰਾਹਤ ਦਿੰਦੇ ਹੋਏ ਆਪਣੇ ਜੀਵਨ ਸਾਥੀ ਦੇ ਨਾਲ ਸਕੂਨ ਦੇ ਪਲ ਬਿਤਾਉਣ ਦਾ ਮੌਕਾ ਮਿਲੇਗਾ। ਇਸ ਸਬੰਧੀ ਜੇਲ੍ਹ ਵਿਭਾਗ ਨੇ ਮੰਗਲਵਾਰ ਤੋਂ ਕੈਦੀਆਂ ਦੀ ਵਿਆਹੁਤਾ ਯਾਤਰਾ ਸ਼ੁਰੂ ਕਰ ਦਿੱਤੀ ਹੈ।। ਜੇਲ੍ਹ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ, ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਬਠਿੰਡਾ ਮਹਿਲਾ ਜੇਲ੍ਹ ਤੋਂ ਹੋਵੇਗੀ ਅਤੇ ਇਸ ਦੌਰਾਨ ਵਿਆਹੁਤਾ ਜੋੜਿਆਂ ਨੂੰ ਮੁਲਾਕਾਤਾਂ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਉਹ ਖੁਦ ਦੇ ਨਿੱਜੀ ਪਲ਼ਾਂ ਨੂੰ ਸਾਝਾਂ ਕਰ ਸਕਣਗੇ। ਕੈਦੀਆਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਮਹੀਨਿਆਂ ਵਿੱਚ ਇੱਕ ਵਾਰ ਇਸ ਨਿੱਜੀ ਪਲ਼ਾਂ ਨੂੰ ਸਾਂਝੇ ਕਰਨ ਲਈ ਇਜਾਜ਼ਤ ਦਿੱਤੀ ਜਾਵੇਗੀ।

ਹਾਲਾਂਕਿ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਸਹੂਲਤ ਸਿਰਫ ਉਸ ਕੈਦੀ ਨੂੰ ਹੀ ਮਿਲੇਗੀ, ਜਿਸ ਦਾ ਆਚਰਣ ਜੇਲ੍ਹ ਵਿੱਚ ਵਧੀਆਂ ਰਹੇ। ਇਸ ਦੌਰਾਨ ਅਪਰਾਧੀ, ਗੈਂਗਸਟਰ, ਉੱਚ ਜੋਖਮ ਵਾਲੇ ਕੈਦੀ ਅਤੇ ਜਿਨਸੀ ਅਪਰਾਧਾਂ ਵਿੱਚ ਸ਼ਾਮਲ ਕੈਦੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਆਗਿਆ ਨਹੀਂ ਹੋਵੇਗੀ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਮੁਲਾਕਾਤ ਤੋਂ ਪਹਿਲਾਂ ਵਿਆਹ ਦੇ ਸਬੂਤ ਵੀ ਚੈੱਕ ਕਰੇਗਾ ਅਤੇ ਇਸ ਤੋਂ ਬਾਅਦ ਉਹਨਾਂ ਦੇ ਮੈਡੀਕਲ ਟੈਸਟ ਦੀ ਰਿਪੋਰਟ ਵੀ ਲਈ ਜਾਵੇਗੀ, ਤਾਂ ਜੋ ਕੋਈ ਐੱਚਆਈਵੀ ਪਾਜੇਟਿਵ ਦਾ ਮਰੀਜ਼ ਨਾ ਹੋਵੇ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਲਈ ਵਿਆਹ ਦੀਆਂ ਮੁਲਾਕਾਤਾਂ ਨੂੰ ਲਾਗੂ ਕੀਤਾ ਹੈ।

ਇਸ ਦੇ ਲਈ ਜੇਲ੍ਹ ਪ੍ਰਸ਼ਾਸਨ ਨੇ ਇਕ ਵੱਖਰਾ ਕਮਰਾ ਤਿਆਰ ਕੀਤਾ ਹੈ ਅਤੇ ਇਸ ਦੇ ਨਾਲ ਅਟੈਚ ਬਾਥਰੂਮ ਹੋਵੇਗਾ। ਇਸ ਦੌਰਾਨ ਵਿਆਹੁਤਾ ਜੋੜਾ 2 ਘੰਟੇ ਇਸ ਕਮਰੇ ਵਿੱਚ ਆਪਣਾ ਸਮਾਂ ਬਤੀਤੀ ਕਰ ਕੇ ਆਪਣੇ ਸਕੂਨ ਦੇ ਨਿੱਜੀ ਪਲਾਂ ਦਾ ਆਨੰਦ ਲੈ ਸਕਦਾ ਹੈ। ਇਸ ਦੌਰਾਨ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਕੈਦੀਆਂ ਨੂੰ ਹੀ ਪਹਿਲ ਦਿੱਤੀ ਜਾਵੇਗੀ ਜੋ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਸ ਉਪਰਾਲੇ ਨਾਲ ਕੈਦੀਆਂ ਦੇ ਵਿਆਹੁਤਾ ਬੰਧਨ ਹੋਰ ਮਜ਼ਬੂਤ ​​ਹੋਣਗੇ ਅਤੇ ਕੈਦੀਆਂ ਦੇ ਚੰਗੇ ਆਚਰਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ।

error: Content is protected !!