Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
22
ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਇੱਕ ਫੌਜੀ ਦਾ ਨਾਮ ਆਇਆ ਸਾਹਮਣੇ, ਲੜਕੀਆਂ ਦੀਆਂ ਵੀਡੀਓ ਬਣਾ ਭੇਜਣ ਦਾ ਪਾਉਂਦਾ ਸੀ ਦਬਾਅ…
Latest News
Punjab
ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਇੱਕ ਫੌਜੀ ਦਾ ਨਾਮ ਆਇਆ ਸਾਹਮਣੇ, ਲੜਕੀਆਂ ਦੀਆਂ ਵੀਡੀਓ ਬਣਾ ਭੇਜਣ ਦਾ ਪਾਉਂਦਾ ਸੀ ਦਬਾਅ…
September 22, 2022
Voice of Punjab
ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਚ ਇੱਕ ਫੌਜੀ ਦਾ ਨਾਮ ਆਇਆ ਸਾਹਮਣੇ, ਲੜਕੀਆਂ ਦੀਆਂ ਵੀਡੀਓ ਬਣਾ ਭੇਜਣ ਦਾ
ਪਾਉਂਦਾ ਸੀ ਦਬਾਅ…
ਚੰਡੀਗੜ੍ਹ (ਵੀਓਪੀ ਬਿਊਰੋ) ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ | ਮੁਲਜ਼ਮ ਲੜਕੀ ਨੂੰ ਬਲੈਕਮੇਲ ਕਰਨ ਵਾਲਾ ਭਾਰਤੀ ਸੈਨਾ ਦਾ ਜਵਾਨ ਨਿਕਲਿਆ ਹੈ। ਆਰੋਪੀ ਭਾਰਤੀ ਸੈਨਾ ਦਾ ਜਵਾਨ ਦੋਸ਼ੀ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ ਕਿ ਉਹ ਹੋਸਟਲ ਦੀਆਂ ਹੋਰਾਂ ਲੜਕੀਆਂ ਦੀਆਂ ਵੀਡੀਓ ਬਣਾ ਕੇ ਭੇਜੇ |
ਦਰਅਸਲ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਲੜਕੀ ਦੇ ਦੋਸਤ ਵਲੋਂ ਹੀ ਉਸਦੀ ਵੀਡੀਓ ਬਣਾ ਕੇ ਫ਼ੌਜੀ ਨੂੰ ਭੇਜੀ ਗਈ ਸੀ| ਬਾਅਦ ਵਿੱਚ ਫ਼ੌਜੀ ਹੀ ਉਸ ‘ਤੇ ਦਬਾਅ ਪਾ ਰਿਹਾ ਸੀ ਕਿ ਹੋਰ ਕੁੜੀਆਂ ਦੀਆਂ ਵੀਡੀਓ ਬਣਾ ਕੇ ਮੈਨੂੰ ਭੇਜ, ਨਹੀਂ ਤਾਂ ਮੈਂ ਤੇਰੀ ਵੀਡੀਓ ਸੋਸ਼ਲ ਮੀਡਿਆ ਤੇ ਅਪਲੋਡ ਕਰ ਦੇਵਾਂਗਾ | ਤੁਹਾਨੂੰ ਦੱਸ ਦੇਇਏ ਕਿ ਇਹ ਜਵਾਨ ਜੰਮੂ ਦਾ ਰਹਿਣ ਵਾਲਾ ਹੈ | ਜਿਸਦਾ ਨਾਮ ਸੰਜੀਵ ਕੁਮਾਰ ਦੱਸਿਆ ਜਾ ਰਿਹਾ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਜੰਮੂ ਪੁਲਿਸ ਸੰਜੀਵ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ | ਇਸਦੇ ਨਾਲ ਹੀ ਸੰਜੀਵ ਕੋਲੋਂ ਪੁੱਛਗਿੱਛ ਵੀ ਕੀਤੀ ਜਾਵੇਗੀ |
ਸੰਜੀਵ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀਡੀਓ ਮਾਮਲੇ ਦੀ ਸੱਚਾਈ ਸਾਹਮਣੇ ਆਵੇਗੀ ਤੇ ਇਸਦੇ ਨਾਲ ਹੀ ਇਹ ਵੀ ਪਤਾ ਲੱਗੇਗਾ ਕਿ ਤਸਵੀਰ ਵਾਲਾ ਲੜਕਾ ਯਾਨੀ ਕਿ ਰੰਕਜ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਹੈ ਕਿ ਨਹੀਂ |
Post navigation
ਲੋਨ ਡਿਫਾਲਟਰ ਦਾ ਹਵਾਲਾ ਦੇ ਕੇ ਲੋਕਾਂ ਨੂੰ ਵੇਚ ਰਹੇ ਸੀ ਗੱਡੀਆਂ, 15 ਲਗਜ਼ਰੀ ਕਾਰਾਂ ਸਮੇਤ ਚਾਰ ਗ੍ਰਿਫਤਾਰ…
ਐਡਵੋਕੇਟ ਕੇ ਪੀ ਸਿੰਘ ਫੁਟਬਾਲ ਲੀਗ ਦੇ ਮੈਂਬਰ ਨਿਯੁਕਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us