ਐਡਵੋਕੇਟ ਕੇ ਪੀ ਸਿੰਘ ਫੁਟਬਾਲ ਲੀਗ ਦੇ ਮੈਂਬਰ ਨਿਯੁਕਤ

ਐਡਵੋਕੇਟ ਕੇ ਪੀ ਸਿੰਘ ਫੁਟਬਾਲ ਲੀਗ ਦੇ ਮੈਂਬਰ ਨਿਯੁਕਤ

ਦਿੜ੍ਹਬਾ ਮੰਡੀ, 22 ਸਤੰਬਰ ਸਤਪਾਲ ਖਡਿਆਲ

ਉੱਘੇ ਵਕੀਲ, ਖੇਡ ਪ੍ਰੇਮੀ ਐਡਵੋਕੇਟ ਕੇ ਪੀ ਸਿੰਘ ਨੂੰ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵਲੋਂ ਸ਼ੁਰੂ ਕੀਤੀ ਫੁਟਬਾਲ ਲੀਗ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਉਹ ਚੰਡੀਗੜ੍ਹ ਫੁਟਬਾਲ ਐਸੋਸੀਏਸ਼ਨ ਦੇ ਪ੍ਧਾਨ ਦੇ ਆਹੁਦੇ ਤੇ ਕੰਮ ਕਰ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਸੰਚਾਲਕ ਗੁਰਦੀਪ ਸਿੰਘ ਬਿੱਟੀ ਘੱਗਾ ਨੇ ਦੱਸਿਆ ਕਿ ਸ੍ ਕੇ ਪੀ ਸਿੰਘ ਬਾਰ ਐਸੋਸੀਏਸ਼ਨ ਦੇ ਪ੍ਧਾਨ ਵੀ ਰਹੇ ਹਨ। ਉਨ੍ਹਾਂ ਨੂੰ ਖੇਡਾਂ ਦੀ ਦੁਨੀਆਂ ਨਾਲ ਵਿਸੇਸ ਲਗਾਅ ਹੈ। ਉਨ੍ਹਾਂ ਨੇ ਪੰਜਾਬ ਵਿੱਚ ਭਾਰਤ ਪਾਕਿ ਕਬੱਡੀ ਟੀਮਾਂ ਦੇ ਮੈਚ ਵੀ ਕਰਵਾਏ ਹਨ। ਉਹ ਨਿਰਵੈਰ ਖਾਲਸਾ ਕਬੱਡੀ ਅਕੈਡਮੀ ਦੇ ਚੇਅਰਮੈਨ ਵੀ ਰਹੇ ਹਨ। ਅੱਜ ਕੱਲ ਉਹ ਫੁਟਬਾਲ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਧਾਨ ਹਨ।

ਇੰਨੀ ਦਿਨੀਂ ਦੇਸ ਵਿੱਚ ਫੁਟਬਾਲ ਲੀਗ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੀ ਨਿਯੁਕਤੀ ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਉੱਘੇ ਖੇਡ ਬੁਲਾਰੇ ਸਤਪਾਲ ਖਡਿਆਲ, ਜਤਿੰਦਰ ਸਿੰਘ ਪੰਨੂੰ, ਬਲਵਿੰਦਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਲੱਡੂ, ਜਸਪ੍ਰੀਤ ਸਿੰਘ ਜੱਸੀ ਨੇ ਵਧਾਈ ਦਿੱਤੀ।।

error: Content is protected !!