ਤਾਰ ਤਾਰ ਹੋਏ ਰਿਸ਼ਤੇ , ਮਾਂ ਨਾਲ ਸੌਂ ਰਹੀ ਧੀ ਨਾਲ ਪਿਤਾ ਨੇ ਕੀਤਾ ਮੂੰਹ ਕਾਲਾ

ਤਾਰ ਤਾਰ ਹੋਏ ਰਿਸ਼ਤੇ , ਮਾਂ ਨਾਲ ਸੌਂ ਰਹੀ ਧੀ ਨਾਲ ਪਿਤਾ ਨੇ ਕੀਤਾ ਮੂੰਹ ਕਾਲਾ

ਸੰਗਰੂਰ (ਵੀਓਪੀ) ਕਲਯੁੱਗੀ ਸਮਾਜ ਵਿਚ ਆਏ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋਂ ਸਮਾਜ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲੀਆਂ ਹੁੰਦੀਆਂ ਹਨ. ਅਜਿਹੀ ਹੀ ਇੱਕ ਘਟਨਾ  ਸਾਹਮਣੇ ਆਈ ਹੈ, ਜਿੱਥੇ ਪਿਉਂ ਨੇ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਹੈ।

 ਇਹ ਘਟਨਾ ਸੰਗਰੂਰ ਦੀ ਹੈ ਜਿੱਥੇ ਮਾਂ ਨਾਲ ਸੌਂ ਰਹੀ 19 ਸਾਲਾ ਧੀ ਨੂੰ ਪਿਤਾ ਨੇ ਹੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਪਿਤਾ ਨੇ ਰਾਤ ਸਮੇਂ ਧੀ ਨੂੰ ਜਬਰੀ ਵਰਾਂਡੇ ‘ਚ ਲਿਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਬਾਰੇ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਘਟਨਾ ਤੋਂ ਬਾਅਦ ਪੀੜਤਾ ਸਰੀਰ ਦਾ ਦਰਦ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ 19 ਸਾਲਾ ਲੜਕੀ ਨੇ ਦੱਸਿਆ ਹੈ ਕਿ ਉਹ ਭੈਣ ਭਰਾਵਾਂ ਵਿੱਚ ਸਭ ਤੋਂ ਵੱਡੀ ਹੈ। ਉਸਦਾ ਪਿਤਾ ਦਿਹਾੜੀਦਾਰ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। 19 ਸਤੰਬਰ ਦੀ ਰਾਤ ਨੂੰ ਪਰਿਵਾਰ ਵਾਲੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਮਾਂ ਨਾਲ ਕਮਰੇ ਵਿੱਚ ਸੌਂ ਗਏ ਜਦੋਂ ਕਿ ਪਿਤਾ ਬਾਹਰ ਵਰਾਂਡੇ ਵਿੱਚ ਸੁੱਤਾ ਪਿਆ ਸੀ। ਰਾਤ ਕਰੀਬ 10.11 ਵਜੇ ਪਿਤਾ ਨੇ ਉਸ ਨੂੰ ਜਗਾਇਆ ਅਤੇ ਉਸ ਤੋਂ ਮਾਚਿਸ ਦੀ ਡੱਬੀ ਮੰਗੀ। ਜਦੋਂ ਉਹ ਮਾਚਿਸ ਦੀ ਡੱਬੀ ਲੈ ਕੇ ਆਪਣੇ ਪਿਤਾ ਕੋਲ ਗਈ ਤਾਂ ਪਿਤਾ ਉਸ ਨੂੰ ਜਬਰੀ ਵਰਾਂਡੇ ਵਿੱਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਕਾਰਨ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ।

ਹੁਣ ਸਰੀਰ ‘ਚ ਜ਼ਿਆਦਾ ਤਕਲੀਫ ਹੋਣ ਲੱਗੀ, ਇਸ ਲਈ ਉਸ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਥਾਣਾ ਸਿਟੀ-1 ਦੇ ਐਸਐਚਓ ਸੰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!