ਮਰਹੂਮ ਗਾਇਕ Sidhu Moose Wala ਦੇ ਨਾਂ ਇਕ ਹੋਰ ਉਪਲਬਧੀ, Youtube ਨੇ ਦਿੱਤਾ ਡਾਇੰਮਡ ਪਲੇ ਬਟਨ

ਮਰਹੂਮ ਗਾਇਕ Sidhu Moose Wala ਦੇ ਨਾਂ ਇਕ ਹੋਰ ਉਪਲਬਧੀ, Youtube ਨੇ ਦਿੱਤਾ ਡਾਇੰਮਡ ਪਲੇ ਬਟਨ

ਪੰਜਾਬ (ਵੀਓਪੀ ਬਿਊਰੋ) ਭਾਵੇਂ ਸਮਾਜ ਵਿਰੋਧੀ ਅਨਸਰਾਂ ਨੇ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਪਰ ਉਨ੍ਹਾਂ ਦੇ ਇਸ ਦੂਨੀਆ ਵਿਚੋਂ ਸਿਧੂ ਮੂਸੇਵਾਲਾ ਦੇ ਨਾਂ ਨੂੰ ਮਿਟਾਉਣ ਦੇ ਮਨਸੂਬੇ ਧਰੇ ਧਰਾਏ ਰਹਿ ਗਏ। ਦੁਨੀਆ ਤੋਂ ਜਾਣ ਦੇ ਬਾਅਦ ਵੀ ਮੂਸੇਵਾਲਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਹੈ। ਇਸੇ ਸਦਕਾ ਉਸ ਦੇ ਨਾਂ ਨਾਲ ਉਪਲਬਧੀਆਂ ਜੁੜਦੀਆਂ ਜਾ ਰਹੀਆਂ ਹਨ। ਛੋਟੀ ਉਮਰ ਵਿੱਚ ਕਈ ਉਪਲੱਬਧੀਆਂ ਹਾਸਿਲ ਕਰਨ ਵਾਲੇ ਇਸ ਸਟਾਰ ਦੇ ਨਾਂ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਯੂਟਿਊਬ ਨੇ ਸਨਮਾਨ ਵਜੋਂ ਮੂਸੇਵਾਲਾ ਨੂੰ ਡਾਇੰਮਡ ਪਲੇ ਬਟਨ ਦਿੱਤਾ ਹੈ।

 

ਦੱਸ ਦੇਈਏ ਕਿ ਜਿਨ੍ਹਾਂ ਦੇ ਯੂਟਿਊਬ ਉਤੇ ਇਕ ਕਰੋੜ ਚਾਹੁਣ ਵਾਲੇ ਸਬਸਕ੍ਰਾਈਬਰ ਹੋ ਜਾਂਦੇ ਹਨ, ਉਨ੍ਹਾਂ ਨੂੰ ਇਹ ਉਪਲਬਧੀ ਹਾਸਲ ਹੁੰਦੀ ਹੈ। ਦਰਅਸਲ, 29 ਮਈ 2022 ਨੂੰ ਮੌਤ ਤੋਂ ਬਾਅਦ ਵੀ ਮੂਸੇਵਾਲਾ ਦੇ ਕਈ ਗੀਤ ਟਰੈਂਡਿੰਗ `ਚ ਹਨ। ਇਸ ਸਦਕਾ ਸਿੱਧੂ ਮੂਸੇਵਾਲਾ ਦੇ ਯੂਟਿਊਬ ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹੋ ਗਏ। ਇਸ ਲਈ ਉਨ੍ਹਾਂ ਦੇ ਹਿੱਸੇ ਇਹ ਸਨਮਾਨ ਗਿਆ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਮਰਹੂਮ ਮੂਸੇਵਾਲਾ ਪਹਿਲੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੂੰ ਇਹ ਸਨਮਾਨ ਹਾਸਿਲ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਨੂੰ ਹਾਲੇ ਤੱਕ ਇਹ ਪ੍ਰਾਪਤੀ ਨਹੀ ਮਿਲੀ। ਮੂਸੇਵਾਲਾ ਦੇ ਗੀਤ 295,ਦਿ ਲਾਸਟ ਰਾਈਡ, ਲੈਵਲਜ਼, ਈਸਟ ਸਾਈਡ ਫ਼ਲੋ ਤੇ ਹੋਰ ਕਈ ਗੀਤਾਂ ਨੂੰ ਪ੍ਰਸ਼ੰਸਕਾਂ ਨੇ ਭਰਪੂਰ ਪਿਆਰ ਦਿੱਤਾ। ਕਲਾਕਾਰ ਨੂੰ ਇੰਸਟਾਗ੍ਰਾਮ ਤੇ ਚਾਹੁਣ ਵਾਲੇ 1 ਕਰੋੜ ਤੋਂ ਵੱਧ ਫ਼ਾਲੋਅਰਸ ਹਨ।

error: Content is protected !!