ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜਿਸ਼ ਨਾਕਾਮ, ਖਾਲਿਸਤਾਨੀ ਅੱਤਵਾਦੀ ਰਿੰਦਾ ਦਾ ਕਰੀਬੀ ਗੈਂਗਸਟਰ ਦਿੱਲੀ ਪੁਲਸ ਨੇ ਕੀਤਾ ਕਾਬੂ

ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜਿਸ਼ ਨਾਕਾਮ, ਖਾਲਿਸਤਾਨੀ ਅੱਤਵਾਦੀ ਰਿੰਦਾ ਦਾ ਕਰੀਬੀ ਗੈਂਗਸਟਰ ਦਿੱਲੀ ਪੁਲਸ ਨੇ ਕੀਤਾ ਕਾਬੂ

ਬਰੇਲੀ (ਵੀਓਪੀ ਬਿਊਰੋ) ਹਿੰਦੂ ਨੇਤਾਵਾਂ ਦੀ ਹੱਤਿਆ ਦੀ ਸਾਜ਼ਿਸ਼ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਨਾਕਾਮ ਕਰ ਦਿੱਤਾ ਹੈ। ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ ਕੇ ਨੂੰ ਬਰੇਲੀ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗੈਂਗਸਟਰ ਪਾਕਿਸਤਾਨ ਵਿੱਚ ਬੈਠਾ ਖਾਲਿਸਤਾਨੀ ਅਤਿਵਾਦੀ ਰਿੰਦਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਦਿੱਲੀ ਪੁਲਿਸ ਦੀ ਇਸ ਕਾਰਵਾਈ ਨੇ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਅਤਿਵਾਦੀ ਰਿੰਦਾ ਦੇ ਪਲਾਨ ਨੂੰ ਅੱਜ ਫੇਲ ਕਰ ਦਿੱਤਾ ਹੈ। ਰਿੰਦਾ ਨੇ ਉਸ ਨੂੰ ਹਿੰਦਾ ਨੇਤਾਵਾਂ ਅਤੇ ਆਰਐਸਐਸ ਆਗੂਆਂ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਸੌਪੀ ਸੀ। । ਇਸ ਲਈ ਉਹ ਕਈ ਵਾਰ ਦਿੱਲੀ ਆ ਕੇ ਠਹਿਰਿਆ ਸੀ।

ਦੱਸਿਆ ਗਿਆ ਹੈ ਕਿ ਰਿੰਦਾ ਦੇ ਇਸ਼ਾਰੇ ‘ਤੇ ਗ੍ਰਿਫਤਾਰ ਗੈਂਗਸਟਰ ਰਣਦੀਪ ਨੂੰ ਕੁਝ ਤਸਵੀਰਾਂ ਵੀ ਦਿੱਤੀਆਂ ਗਈਆਂ ਸਨ, ਜਿਨ੍ਹਾਂ ਰਾਹੀਂ ਹਿੰਦੂ ਨੇਤਾਵਾਂ ਅਤੇ ਆਰ.ਐੱਸ.ਐੱਸ. ਦੇ ਨੇਤਾਵਾਂ ‘ਤੇ ਹਮਲਾ ਕਰਨ ਦੀ ਯੋਜਨਾ ਸੀ। ਗੈਂਗਸਟਰ ਤੋਂ ਅੱਤਵਾਦੀ ਬਣਿਆ ਰਣਦੀਪ ਸਿੰਘ ਉਰਫ਼ ਐਸ.ਕੇ.ਖਰੌੜ ਪੰਜਾਬ ਦਾ ‘ਏ’ ਸ਼੍ਰੇਣੀ ਦਾ ਅਪਰਾਧੀ ਹੈ, ਜਿਸ ਦੀ ਪੁਲਿਸ ਨੂੰ ਦੋ ਸਾਲਾਂ ਤੋਂ ਭਾਲ ਸੀ। ਗੋਲਡੀ ਬਰਾੜ ਨੇ ਉਸ ਲਈ ਕਈ ਵਾਰ ਹਥਿਆਰ ਭੇਜੇ ਸਨ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਲਈ ਵੀ ਕੰਮ ਕਰਦਾ ਸੀ। ਗੈਂਗਸਟਰ ਰਣਦੀਪ ਪੰਜਾਬ ਵਿੱਚ ਇੱਕ ਸਰਪੰਚ ਦੀ ਹੱਤਿਆ ਕਰ ਚੁੱਕਿਆ ਹੈ।

ਦੱਸ ਦਈਏ ਕਿ ਗੈਂਗਸਟਰ ਕੰਵਰ ਰਣਦੀਪ ਸਿੰਘ ਉਰਫ ਐਸ ਕੇ ਪਟਿਆਲਾ ਦਾ ਰਹਿਣ ਵਾਲਾ ਹੈ। ਉਸ ਉਤੇ 7-8 ਅਪਰਾਧਿਕ ਮਾਮਲੇ ਦਰਜ ਹਨ। ਉਹ ਅਤਿਵਾਦੀ ਰਿੰਦਾ ਨਾਲ ਲਗਾਤਾਰ ਵੱਖ-ਵੱਖ ਨੰਬਰਾਂ ਰਾਹੀਂ ਗੱਲ ਕਰਦਾ ਸੀ। ਪੁਲਿਸ ਨੇ ਗੈਂਗਸਟਰ ਕੋਲੋਂ ਪੰਜ ਚਾਈਨੀਜ਼ ਪਿਸਟਲ ਵੀ ਬਰਾਮਦ ਕੀਤੇ ਹਨ ਅਤੇ ਕਈ ਕਾਰਤੂਸ, ਸਿਮ ਕਾਰਡ ਵੀ ਬਰਾਮਦ ਕੀਤੇ ਹਨ। ਗੈਂਗਸਟਰ ਦਾ ਮਕਸਦ ਹਿੰਦੂ ਅਤੇ ਆਰਐਸਐਸ ਨੇਤਾਵਾਂ ਦੀ ਹੱਤਿਆ ਸੀ।

error: Content is protected !!