ਜਾਂਚ ਏਜੰਸੀਆਂ ਦੀ ਕਾਰਵਾਈ ਵਿਰੁੱਧ ਹਿੰਸਕ ਹੋਇਆ ਪੀਐਫਆਈ ਦਾ ਮੁਜ਼ਾਹਰਾ, ਵਾਹਨ ਤੋੜੇ, ਪੈਟਰੋਲ ਬੰਬ ਵੀ ਸੁਟਿਆ

ਜਾਂਚ ਏਜੰਸੀਆਂ ਦੀ ਕਾਰਵਾਈ ਵਿਰੁੱਧ ਹਿੰਸਕ ਹੋਇਆ ਪੀਐਫਆਈ ਦਾ ਮੁਜ਼ਾਹਰਾ, ਵਾਹਨ ਤੋੜੇ, ਪੈਟਰੋਲ ਬੰਬ ਵੀ ਸੁਟਿਆ

ਨਵੀਂ ਦਿੱਲੀ  (ਵੀਓਪੀ ਬਿਊਰੋ) ਟੈਰਰ ਫਡਿੰਗ ਮਾਮਲੇ ਵਿਚ ਦੇਸ਼ ਭਰ ਵਿਚ ਪੀਐਫਆਈ ਨਾਲ ਜੁੜੇ ਲੋਕਾਂ ਖਿਲਾਫ ਐਨਆਈਏ ਤੇ ਈਡੀ ਨੇ ਛਾਪੇਮਾਰੀ ਕੀਤੀ । ਕੇਂਦਰੀ ਸੰਖਿਆ ਜਾਂਚ ਏਜੇਂਸੀਆਂ ਨੇ ਪੀ.ਐਫ.ਆਈ. ਨਾਲ ਜੁੜੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗਿਰਫਤਾਰ ਵੀ ਕੀਤਾ ਗਿਆ ਹੈ। ਕੇਂਦਰੀ ਜਾਂਚ ਅਧਿਕਾਰੀ ਦੀ ਇਸ ਕਾਰਵਾਈ ਦੇ ਵਿਰੁੱਧ ਪਾਪੁਲਰ ਪਬਲਿਕ ਆਫ ਇੰਡੀਆ (PFI) ਨੇ ਸ਼ੁੱਕਰਵਾਰ ਨੂੰ ਕੇਰਲ ਬੰਦ ਦਾ ਸੱਦਾ ਹੈ। ਇਸ ਦੌਰਾਨ ਕੇਰਲ ਦੇ ਵੱਖ-ਵੱਖ ਹਿਸਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਤਿਰੁਵਨੰਤਪੁਰਮ ਵਿੱਚ ਬੰਦ ਦਾ ਸਮਰਥਨ PFI ਦੇ ਲੋਕਾਂ ਨੇ ਇੱਕ ਆਟੋ-ਰਿਕਸ਼ਾ ਅਤੇ ਇੱਕ ਕਾਰ ਨੂੰ ਕਥਿਤ ਰੂਪ ਤੋਂ ਨੁਕਸਾਨ ਪਹੁੰਚਾਇਆ ਹੈ।

ਅਲਾਪੂਜ਼ਾ ਵਿੱਚ ਕੇਐਸਸੀ ਦੀ ਬੱਸ ਤੇ ਕੁਝ ਹੋਰ ਵਾਹਨਾਂ ਵਿੱਚ ਪੀਐਫਆਈ ਸਮਰਥਕਾਂ ਵੱਲੋਂ ਪਥਰਾਅ ਕੀਤਾ ਗਿਆ। ਕੋਜ਼ੀਕੋਡ ਕਨੂਰ ਵਿੱਚ ਪਥਰਾਵ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਕੇਰਲ ਦੇ ਤੀਰੁਵਨੰਤਪੁਰਮ, ਕੋਲਲਮ, ਕੋਜ਼ੀਕੋਡ, ਵਾਇਨਾਡ ਅਤੇ ਅਲਾਪੁਜ਼ਾ ਸਮੇਤ ਵੱਖ-ਵੱਖ ਜਿਲ੍ਹਿਆਂ ਵਿਚ ਵੀ ਛੋਟੀਆਂ ਮੋਟੀਆਂ ਘਟਨਾਵਾਂ ਵਾਪਰੀਆਂ। ਉਧਰ ਅਖਬਾਰ ਲਿਜਾ ਰਹੇ ਇਕ ਵਾਹਨ ‘ਤੇ ਪੈਟਰੋਲ ਬੰਬ ਵੀ ਸੁੱਟਿਆ ਗਿਆ।

ਇਸ ਵਿਚਕਾਰ ਕੇਰਲ ਪੁਲਿਸ ਨੇ ਰਾਜ ਸੁਰੱਖਿਆ ਕੜੀ ਕਰ ਰਹੀ ਹੈ ਅਤੇ ਪੀਐਫਆਈ ਵੱਲੋਂ ਬੰਦ ਦੇ ਸੱਦੇ ਦੌਰਾਨ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ-ਵਿਵਸਥਾ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ । ਪੁਲਿਸ ਨੇ ਕਿਹਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!