ਡਾਕਟਰਾਂ ਨੇ ਐਲਾਨਿਆ ਮ੍ਰਿਤਕ, ਪਰਿਵਾਰ ਨੇ ਡੇਢ ਸਾਲ ਸਾਂਭੀ ਲਾਸ਼

ਡਾਕਟਰਾਂ ਨੇ ਐਲਾਨਿਆ ਮ੍ਰਿਤਕ, ਪਰਿਵਾਰ ਨੇ ਡੇਢ ਸਾਲ ਸਾਂਭੀ ਲਾਸ਼

ਯੂਪੀ (ਵੀਓਪੀ ਬਿਊਰੋ) ਉਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਨਕਮ ਟੈਕਸ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੇ ਨਾ ਸਿਰਫ ਸੰਭਾਲ ਕੇ ਰੱਖਿਆ ਸਗੋਂ ਉਸ ਦੇ ਨਾਲ ਸੋ ਵੀ ਰਹੇ ਸਨ। ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਇਨਕਮ ਟੈਕਸ ਅਧਿਕਾਰੀ ਕੋਮਾ ਵਿਚ ਹੈ। ਜਦ ਕਿ ਸੱਚਾਈ ਇਹ ਸੀ ਕਿ ਹਸਪਤਾਲ ਨੇ ਡੇਢ ਸਾਲ ਪਹਿਲਾਂ ਮ੍ਰਿਤਕ ਦਾ ਸਾਰਟੀਫਕੇਟ ਜਾਰੀ ਕਰ ਦਿੱਤਾ ਸੀ।


ਘਰ ਵਿੱਚ ਡੇਢ ਸਾਲ ਤੋਂ ਮ੍ਰਿਤਕ ਦੇਹ ਸਾਂਭਣ ਦੀ ਸੂਚਨਾ ਉਤੇ ਸਿਹਤ ਵਿਭਾਗ ਦੀ ਟੀਮ ਸਥਾਨਕ ਪੁਲਿਸ ਦੇ ਨਾਲ ਮੌਕੇ ਉਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈਣ ਤੋਂ ਬਾਅਦ ਜਾਂਚ ਦੇ ਲਈ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਮੰਮੀ ਦੀ ਤਰ੍ਹਾਂ ਕੱਪੜਿਆਂ ਵਿੱਚ ਲਪੇਟ ਕਿ ਰੱਖਿਆ ਗਿਆ ਸੀ।


ਮ੍ਰਿਤਕ ਦੇ ਪਿਤਾ ਨੇ ਕਿਹਾ ਕਿ, ਕਿ ਅਪ੍ਰੈਲ 2021 ਵਿੱਚ ਪੁੱਤ ਬੀਮਾਰ ਸੀ, ਇਸ ਲਈ ਅਸੀਂ ਉਸ ਨੂੰ ਹਸਪਤਾਲ ਲੈ ਗਏ। ਓੱੁਥੇ ਉਸ ਨੂੰ ਮ੍ਰਿਤਕ ਘੇਸ਼ਿਤ ਕਰ ਦਿੱਤਾ ਗਿਆ , ਪ੍ਰੰਤੂ ਜਦੋ ਅਸੀ ਉਸ ਨੂੰ ਘਰ ਲੈ ਆਏ ਤਾਂ ਦੇਖਿਆ ਕਿ ਉਸਦੀ ਨਬਜ਼ ਚੱਲ ਰਹੀ ਸੀ। ਉਸ ਦੇ ਦਿਲ ਦੀ ਧੜਕਣ ਵੀ ਚੱਲ ਰਹੀ ਸੀ। ਇਸ ਲਈ ਅਸੀਂ ਉਸ ਦਾ ਸਸਕਾਰ ਨਹੀਂ ਕੀਤਾ।

error: Content is protected !!