Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
24
ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ, ਕੁੜੀਆਂ ਨੂੰ ਦੇ ਰਿਹਾ ਸੀ ਨੌਕਰੀਆਂ ਦਾ ਲਾਲਚ
Latest News
Punjab
ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ, ਕੁੜੀਆਂ ਨੂੰ ਦੇ ਰਿਹਾ ਸੀ ਨੌਕਰੀਆਂ ਦਾ ਲਾਲਚ
September 24, 2022
Voice of Punjab
ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਕੁੜੀਆਂ ਨੂੰ ਦੇ ਰਿਹਾ ਸੀ ਨੌਕਰੀਆਂ ਦਾ ਲਾਲਚ
ਸੰਗਰੂਰ (ਵੀਓਪੀ ਬਿਊਰੋ) ਅਕਸਰ ਹੀ ਸਾਨੂੰ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਨੌਕਰੀ ਦੇ ਨਾਂ ‘ਤੇ ਲੜਕੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ| ਇਸ ਨਾਲ ਜੁੜਿਆ ਇੱਕ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਹਿ ਜਿਲ੍ਹੇ ਸੰਗਰੂਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ| ਜਿੱਥੇ ਬੱਸ ਸਟੈਂਡ ਦੇ ਨੇੜੇ ਇਕ ਵਿਅਕਤੀ ਨੇ ਸਿਰਫ਼ ਨੌਕਰੀਆਂ ਦੇਣ ਦਫ਼ਤਰ ਲਈ ਖੋਲਿਆ ਹੋਇਆ ਸੀ। ਦੁਕਾਨ ਦੇ ਉੱਪਰ ਲੱਗੇ ਵੱਡੇ-ਵੱਡੇ ਬੋਰਡ ਦੇਖ ਕੇ ਇੱਕ ਲੜਕੀ ਜੋ ਨੌਕਰੀ ਦੀ ਤਲਾਸ਼ ਵਿੱਚ ਉਥੇ ਪਹੁੰਚ ਜਾਂਦੀ ਹੈ ਅਤੇ ਉਸ ਦੁਕਾਨ ਦਾ ਮਾਲਕ ਉਸ ਨੂੰ ਕਹਿੰਦਾ ਹੈ ਕਿ ਅਸੀਂ ਕਿਸੇ ਚੰਗੀ ਕੰਪਨੀ ਦੀ ਪ੍ਰਾਈਵੇਟ ਨੌਕਰੀ ਲਵਾਂਗੇ, ਤੁਸੀਂ ਆਪਣਾ ਮੋਬਾਈਲ ਨੰਬਰ ਦੇ ਦਿਓ ਅਤੇ ਜਿਵੇਂ ਹੀ ਕੋਈ ਚੰਗੀ ਨੌਕਰੀ ਆਵੇਗੀ, ਅਸੀਂ ਤੁਹਾਨੂੰ ਫੋਨ ਕਰ ਦੇਵਾਂਗੇ|
ਆਰੋਪੀ ਲੜਕੀ ਤੋਂ ਉਸ ਦਾ ਨੰਬਰ ਲੈ ਅਗਲੇ ਹੀ ਦਿਨ ਲੜਕੀ ਨੂੰ ਕਾਲ ਕਰ ਦਿੰਦੇ ਹਨ| ਜਿੱਥੋਂ ਲੜਕੀ ਦੇ ਸ਼ੋਸ਼ਣ ਕਰਨ ਦੀ ਗੱਲ ਸ਼ੁਰੂ ਹੋ ਜਾਂਦੀ ਹੈ| ਮਾਲਕ ਨੇ ਫੋਨ ਕੀਤਾ ਅਤੇ ਕਹਿੰਦਾ ਹੈ ਕਿ ਤੈਨੂੰ ਨੌਕਰੀ ਕਿਉਂ ਚਾਹੀਦੀ ਹੈ, ਕੁੜੀ ਕਹਿੰਦੀ ਹੈ ਕਿ ਉਸ ਦੀ ਪੜ੍ਹਾਈ ਅੱਧ ਵਿਚਾਲੇ ਹੀ ਰਹਿ ਗਈ ਹੈ| ਤਾਂ ਉਹ ਕਹਿੰਦਾ ਹੈ ਕਿ ਕੋਈ ਫਰਕ ਨਹੀਂ ਪੈਂਦਾ ਸੰਗਰੂਰ ਦੇ ਕਾਲਜ ਵਿੱਚ ਮੇਰੀ ਜਾਣ ਪਹਿਚਾਨ ਹੈ| ਮੈਂ ਤੈਨੂੰ ਉੱਥੇ ਦਾਖਲਾ ਦਿਵਾ ਦੇਵਾਂਗਾ, ਜੇਕਰ ਪਟਿਆਲੇ ਯੂਨੀਵਰਸਿਟੀ ਵਿਚ ਦਾਖਲਾ ਚਾਹਿਦਾ ਹੈ ਤੇ ਮੈਂ ਤੈਨੂੰ ਉੱਥੇ ਵੀ ਦਾਖ਼ਲਾ ਦਿਵਾਵਾਂਗਾ ਅਤੇ ਸਕੂਟੀ ਵੀ ਲੈ ਦੇਵਾਂਗਾ| ਫ਼ੋਨ ‘ਤੇ ਇਹੋ ਜਿਹੀਆਂ ਗੱਲਾਂ ਸੁਣ ਕੁੜੀ ਨੂੰ ਸਮਝ ਨਹੀਂ ਆ ਰਹੀ ਸੀ ਕਿਉਂਕਿ ਨੌਕਰੀ ਨੂੰ ਲੈ ਕੇ ਗੱਲ ਚੱਲ ਰਹੀ ਸੀ ਤਾਂ ਗੱਲ ਦੂਜੇ ਪਾਸੇ ਜਾ ਰਹੀ ਸੀ ਤਾਂ ਉਸਨੇ ਕਿਹਾ ਕਿ ਮੈਂ ਤੁਹਾਨੂੰ ਖੁਸ਼ ਕਰਾਂਗਾ, ਤੁਸੀਂ ਮੈਨੂੰ ਖੁਸ਼ ਕਰਨਾ ਹੈ, ਜਿਸ ਤੋਂ ਬਾਅਦ ਕੁੜੀ ਟੈਂਸ਼ਨ ਵਿੱਚ ਰਹਿਣ ਲੱਗ ਪਈ।
ਲੜਕੀ ਮੁਤਾਬਿਕ ਉਸਨੇ ਫਿਰ ਦੋ-ਤਿੰਨ ਵਾਰ ਫੋਨ ਕੀਤਾ ਪਰ ਉਸਨੇ ਨਹੀਂ ਚੁੱਕਿਆ ਅਤੇ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ| ਜਿਸ ਤੋਂ ਬਾਅਦ ਪਰਿਵਾਰ ਨੇ ਆਰੋਪੀ ਖਿਲਾਫ਼ ਸੰਗਰੂਰ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾ ਆਰੋਪੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ‘ਤੇ ਆਰੋਪੀ ਪ੍ਰੇਮ ਸਾਗਰ ਖਿਲਾਫ ਧਾਰਾ 354 ਏ ਅਤੇ 354 ਡੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Post navigation
ਤਕਨੀਕੀ ਕਾਰਨਾਂ ਤੇ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਦੇ ਟਕਰਾਅ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੈ ਮਾਮਲਾ
ਡਾਕਟਰਾਂ ਨੇ ਐਲਾਨਿਆ ਮ੍ਰਿਤਕ, ਪਰਿਵਾਰ ਨੇ ਡੇਢ ਸਾਲ ਸਾਂਭੀ ਲਾਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us