ਜਦੋਂ ਪੁਲਿਸ ਮੁਲਾਜ਼ਮਾਂ ਸਾਹਮਣੇ ਭੰਗੜਾ ਪਾਉਣ ਲੱਗੇ ਸੀਨੀਅਰ ਪੁਲਿਸ ਕਪਤਾਨ

ਜਦੋਂ ਪੁਲਿਸ ਮੁਲਾਜ਼ਮਾਂ ਸਾਹਮਣੇ ਭੰਗੜਾ ਪਾਉਣ ਲੱਗੇ ਸੀਨੀਅਰ ਪੁਲਿਸ ਕਪਤਾਨ

ਮੋਗਾ (ਵੀਓਪੀ ਬਿਊਰੋ) ਪੁਲਿਸ ਮੁਲਾਜ਼ਮ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਸਾਹਮਣੇ ਸੀਨੀਅਰ ਪੁਲਿਸ ਕਪਤਾਨ ਭੰਗੜਾ ਪਾਉਣ ਲੱਗੇ। ਉਨ੍ਹਾਂ ਨੂੰ ਭੰਗੜਾ ਪਾਉ੍ਂਦੇ ਵੇਖ ਸਾਥੀ ਮੁਲਾਜ਼ਮ ਵੀ ਪਿੱਛੇ ਨਾ ਰਹੇ ਤੇ ਭੰਗੜੇ ਵਿਚ ਪੂਰਾ ਸਾਥ ਦਿੱਤਾ।

ਦਰਅਸਲ ਇਹ ਮੌਕਾ ਸੀ ਇਕ ਸਾਂਝੀ ਦਾਅਵਤ ਪ੍ਰੋਗਰਾਮ ਦਾ। ਰੋਜ਼ਾਨਾ 14-15 ਘੰਟੇ ਡਿਊਟੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ। ਇਸ ਸਾਂਝੇ ਪ੍ਰੋਗਰਾਮ ਦੌਰਾਨ 300 ਦੇ ਕਰੀਬ ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅੰਦਰਲੇ ਕਲਾਕਾਰ ਸਾਹਮਣੇ ਆਏ।

ਇਸ ਦੌਰਾਨ ਐੱਸਐੱਸਪੀ ਦਫ਼ਤਰ ਦੀ ਅਕਾਊਂਟਸ ਸ਼ਾਖਾ ਵਿਚ ਤਾਇਨਾਤ ਅੰਗਰੇਜ਼ ਸਿੰਘ ਨੇ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਤੇ ਹਰ ਕੋਈ ਉਸ ਦੇ ਗੀਤ ’ਤੇ ਮਸਤ ਹੋ ਗਿਆ। ਐਸਐਚਓ ਧਰਮਕੋਟ ਜਸਵਿੰਦਰ ਸਿੰਘ ਨੇ ਵੀ ਆਪਣੀ ਗਾਇਕੀ ’ਤੇ ਸਾਰਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਪੰਜਾਬੀ ਗੀਤ ਸੁਣ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਖੁਰਾਣਾ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ।ਉਨ੍ਹਾਂ ਨੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਭੰਗੜਾ ਪਾਇਆ।

error: Content is protected !!