ਹਨੀਪ੍ਰੀਤ ਬਣਨ ਜਾ ਰਹੀ ਹੈ ਡੇਰਾ ਸਿਰਸਾ ਦੀ ਮੁੱਖੀ ! ਬਾਬਾ ਜੇਲ ‘ਚ ਬੱਚੇ ਵਿਦੇਸ਼ ‘ਚ 

ਹਨੀਪ੍ਰੀਤ ਬਣਨ ਜਾ ਰਹੀ ਹੈ ਡੇਰਾ ਸਿਰਸਾ ਦੀ ਮੁੱਖੀ ! ਬਾਬਾ ਜੇਲ ‘ਚ ਬੱਚੇ ਵਿਦੇਸ਼ ‘ਚ

 

ਵੀਓਪੀ ਬਿਊਰੋ – ਹੁਣ ਰਾਮ ਰਹੀਮ ਦੀ ਮੂੰਹ  ਬੋਲੀ ਧੀ ਹਨੀਪ੍ਰੀਤ ਡੇਰਾ ਸੰਭਾਲੇਗੀ| ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਮਾਮਲੇ ‘ਚ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਪਰ ਉਸ ਦਾ ਡੇਰਾ ਫਿਰ ਸੁਰਖ਼ੀਆਂ ਵਿਚ ਹੈ। ਚਰਚਾ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਦੋਵੇਂ ਧੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਬੇਟਾ ਜਸਮੀਤ ਵੀ ਵਿਦੇਸ਼ ਪਹੁੰਚ ਗਿਆ ਹੈ।  ਹੁਣ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹਨੀਪ੍ਰੀਤ ਡੇਰਾ ਸੰਭਾਲ ਸਕਦੀ ਹੈ। ਡੇਰੇ ਦੇ ਵਕੀਲ ਜਤਿੰਦਰ ਖੁਰਾਣਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪਰਿਵਾਰਕ ਮਾਮਲਾ ਹੈ। ਹਨੀਪ੍ਰੀਤ ਦੇ ਡੇਰਾ ਸੰਭਾਲਣ ਦੀ ਗੱਲ ‘ਤੇ ਉਨ੍ਹਾਂ ਕਿਹਾ ਕਿ ਇਹ ਸਭ ਅਫ਼ਵਾਹਾਂ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹਨ ਤੇ ਉਹੀ ਰਹਿਣਗੇ।

ਤੁਹਾਨੂੰ ਦੱਸ ਦਇਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਦੋਵੇਂ ਧੀਆਂ ਪਹਿਲਾਂ ਹੀ ਵਿਦੇਸ਼ ਜਾ ਚੁੱਕੀਆਂ ਹਨ। ਉਸ ਨੇ ਖ਼ੁਦ ਆਪਣੀਆਂ ਚਿੱਠੀਆਂ ਵਿਚ ਜ਼ਿਕਰ ਕੀਤਾ ਸੀ, ਕਿ ਬੱਚੇ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ| ਇਸਦੇ ਨਾਲ ਹੀ ਰਾਮ ਰਹੀਮ ਦਾ ਪੁੱਤਰ ਜਸਮੀਤ ਵੀ ਆਪਣੀ ਬੱਚਿਆਂ ਦੀ ਪੜ੍ਹਾਈ ਲਈ ਵਿਦੇਸ਼ ਜਾ ਚੁੱਕਿਆ ਹੈ। ਹਾਲਾਂਕਿ ਰਾਮ ਰਹੀਮ  ਦੀ ਮਾਂ ਤੇ ਪਤਨੀ ਸਿਰਸਾ ਵਿਚ ਹੀ ਰਹਿ ਰਹੇ  ਹਨ।

ਖ਼ਾਸ ਗੱਲ ਇਹ ਵੀ ਹੈ ਕਿ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਜੁਲਾਈ ਮਹੀਨੇ ‘ਚ  ਇੱਕ ਮਹੀਨੇ ਦੀ ਪੈਰੋਲ ‘ਤੇ ਆਉਣ ਮਗਰੋਂ ਡੇਰਾ ਮੁੱਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰਰੀਤ ਦੀ ਸਰਗਰਮੀ ਵਧੀ ਹੈ। ਡੇਰੇ ਦੇ ਮੁੱਖ ਪ੍ਰਰੋਗਰਾਮਾਂ ਵਿਚ ਹੁਣ ਉਹ ਹੀ ਨਜ਼ਰ ਆਉਂਦੀ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਅਫ਼ਵਾਵਾਂ ਮਹਿਜ਼ ਅਫ਼ਵਾਵਾਂ ਹੀ ਨੇ ਜਾਂ ਸੱਚੀ ਹਨੀਪ੍ਰੀਤ ਡੇਰਾ ਮੁਖੀ ਵਜੋਂ ਸਾਹਮਣੇ ਆਵੇਗੀ|

error: Content is protected !!