ਗਾਇਕ ਪਰਮੀਸ਼ ਵਰਮਾ ਦੇ ਘਰ ਆਈ ਨੰਨ੍ਹੀ ਪਰੀ

ਗਾਇਕ ਪਰਮੀਸ਼ ਵਰਮਾ ਦੇ ਘਰ ਆਈ ਨੰਨ੍ਹੀ ਪਰੀ


ਪੰਜਾਬ, (ਵੀਓਪੀ ਬਿਊਰੋ) ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਘਰ ਖੁਸ਼ੀਆਂ ਦਾ ਮਾਹੌਲ ਹੈ। ਉਨ੍ਹਾਂ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਅੱਜ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਪਰਮੀਸ਼ ਵਰਮਾ ਨੇ ਆਪਣੀ ਬੱਚੀ ਦੇ ਨਾਲ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕਰਦੇ ਹੋਏ ਲਿਖਿਆ, “ਅਤੇ ਇਸ ਤਰ੍ਹਾਂ ਮੈਂ ਧਰਤੀ ਦਾ ਸਭ ਤੋਂ ਖੁਸ਼ਹਾਲ ਆਦਮੀ ਬਣ ਗਿਆ, ਮੇਰੀ ਬੇਟੀ “ਸਦਾ” ਸਦਾ  ਸਦਾ ਸੁਖ ਹੋਵੇ, ਵਾਹਿਗੁਰੂ ਜੀ ਮੇਹਰ ਕਰਿਓ”।

error: Content is protected !!