ਜੀ ਖਾਨ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਵੀ ਪੈ ਗਿਆ ਪੰਗਾ, ਚੱਲੇ ਇੱਟਾਂ ਪੱਥਰ

ਜੀ ਖਾਨ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਵੀ ਪੈ ਗਿਆ ਪੰਗਾ, ਚੱਲੇ ਇੱਟਾਂ ਪੱਥਰ


ਲੁਧਿਆਣਾ (ਵੀਓਪੀ) ਪੰਜਾਬੀ ਗਾਇਕ ਜੀ ਖਾਨ ਵਲੋਂ ਪਿਛਲੇ ਦਿਨੀਂ ਲੁਧਿਆਣਾ ਵਿੱਚ ਸ੍ਰੀ ਗਣੇਸ਼ ਉਤਸਵ ਦੌਰਾਨ ਕੁਝ ਇਤਰਾਜ਼ਯੋਗ ਗੀਤ ਗਾਏ ਗਏ ਸਨ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਬੀਤੇ ਦਿਨੀਂ ਲੁਧਿਆਣਾ ਵਿੱਚ ਸ਼ਹਿਰ ਦੇ ਸਭ ਤੋਂ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਵਿਚ ਪੰਜਾਬੀ ਗਾਇਕ ਜੀ ਖ਼ਾਨ ਤੋਂ ਮਾਫੀ ਮੰਗਵਾਈ ਗਈ। ਇਸ ਦੌਰਾਨ ਦੋ ਗੁੱਟਾਂ ਵਿੱਚ ਵਿਵਾਦ ਹੋ ਗਿਆ, ਜੋ ਇਨਾਂ ਵਧ ਗਿਆ ਕਿ ਦੋਵਾਂ ਗੁੱਟਾਂ ਦੇ ਲੋਕਾਂ ਨੇ ਇਕ ਦੂਜੇ ਉਪਰ ਇੱਟਾਂ ਅਤੇ ਪੱਥਰਾਂ ਨਾਲ ਵੀ ਹਮਲਾ ਕਰ ਦਿੱਤਾ ਮੌਕੇ ਤੇ ਮੌਜੂਦ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕਰਵਾਇਆ।


ਪੁਲਿਸ ਅਧਿਕਾਰੀ ਨੇ ਕਿਹਾ ਕਿ ਪੰਜਾਬੀ ਗਾਇਕ ਦੀ ਖਾਨ ਵੱਲੋਂ ਪ੍ਰਾਚੀਨ ਸੰਗਲਾ ਸ਼ਿਵਾਲਕ ਮੰਦਿਰ ਵਿਚ ਆ ਕੇ ਹਿੰਦੂ ਸਮਾਜ ਤੋਂ ਮੁਆਫੀ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੀ ਖਾਨ ਖ਼ਿਲਾਫ਼ ਪਿਛਲੇ ਦਿਨੀਂ ਹਿੰਦੂ ਸੰਗਠਨ ਵੱਲੋਂ ਇਤਰਾਜ਼ਯੋਗ ਗੀਤ ਗਾਉਣ ਕਾਰਨ ਥਾਣਾ ਡਿਵੀਜ਼ਨ ਨੰਬਰ ਦੋ ਵਿਚ ਮਾਮਲਾ ਦਰਜ ਕਰਵਾਇਆ ਗਿਆ ਸੀ। ਮਗਰ ਅੱਜ ਜੀ ਖਾਨ ਦੇ ਮੁਆਫੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਕੁਝ ਮਤਭੇਦ ਹੋ ਗਿਆ, ਜਿਸ ਕਾਰਨ ਦੋਨਾਂ ਧਿਰਾਂ ਦੀ ਆਪਸ ਵਿੱਚ ਝੜੱਪ ਹੋ ਗਈ ਉਨ੍ਹਾਂ ਨੇ ਕਿਹਾ ਕਿ ਹੁਣ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਸਿੰਗਲਾ ਸ਼ਿਵਾਲਕ ਮੰਦਰ ਵਿੱਚ ਪੰਜਾਬੀ ਗਾਇਕ ਦੀ ਖਾਨ ਵੱਲੋਂ ਮਾਫੀ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਇੱਥੇ ਆ ਕੇ ਜੇਕਰ ਕੋਈ ਆਪਣੀ ਗਲਤੀ ਮੰਨਦਾ ਹੈ ਤਾਂ ਸਨਾਤਨ ਧਰਮ ਬਹੁਤ ਵਿਸ਼ਾਲ ਅਤੇ ਦਿਆਲੂ ਹਿਰਦੇ ਵਾਲਾ ਹੈ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ।

error: Content is protected !!