CM ਭਗਵੰਤ ਮਾਨ ਦੇ ਗਰਬੇ ਨੇ ਹੈਰਾਨ ਕਰ’ਤੇ ਗੁਜਰਾਤੀ, ਭੰਗੜੇ ਵਿਚ ਵੀ ਕੀਤਾ ਕਮਾਲ, ਵੇਖੋ ਵੀਡੀਓ

CM ਭਗਵੰਤ ਮਾਨ ਦੇ ਗਰਬੇ ਨੇ ਹੈਰਾਨ ਕਰ’ਤੇ ਗੁਜਰਾਤੀ, ਭੰਗੜੇ ਵਿਚ ਵੀ ਕੀਤਾ ਕਮਾਲ, ਵੇਖੋ ਵੀਡੀਓ

ਗੁਜਰਾਤ (ਵੀਓਪੀ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਗੁਜਰਾਤ ਵਿਚ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਉਤੇ ਹਨ। ਉਹ ਚੋਣ ਪ੍ਰਚਾਰ ਦੇ ਲਈ ਗੁਜਰਾਤ ਦੇ ਰਾਜਕੋਟ ਪਹੁੰਚੇ । ਇੱਥੇ ਹੋਏ ਗਰਬਾ ਪ੍ਰੋਗਰਾਮ ਦੌਰਾਨ ਖੁਦ ਨੂੰ ਰੋਕ ਨਾ ਸਕੇ ਤੇ ਗਰਬਾ ਪ੍ਰੋਗਰਾਮ ਡਾਂਸ ਕਰ ਕੇ ਗੁਜਰਾਤੀਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੀ ਫਰਮਾਇਸ਼ ‘ਤੇ CM ਭਗਵੰਤ ਮਾਨ ਭੰਗੜਾ ਪਾਉਂਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਵੀ ਡਾਂਡੀਆ ਖੇਡਿਆ। ਇਸ ਮੌਕੇ ਦੋਹਾਂ ਨੇਤਾਵਾਂ ਨੇ ਸਾਰਿਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਬਾਹਰ ਪਹਿਲੀ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਹੈ। ਇਸਦੇ ਬਾਅਦ ‘ਆਪ’ ਦੀ ਨਜ਼ਰ ਗੁਜਰਾਤ ‘ਤੇ ਹੈ। AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਇੱਥੇ ਪ੍ਰਚਾਰ ਦੀ ਕਮਾਨ ਸੰਭਾਲੀ ਹੋਈ ਹੈ। ਜਿਸ ਵਿੱਚ ਉਹ ਪੰਜਾਬ ਦੇ CM ਭਗਵੰਤ ਮਾਨ ਦਾ ਵੀ ਸਾਥ ਲੈ ਰਹੇ ਹਨ।

error: Content is protected !!