ਵਿਧਾਨ ਸਭਾ ‘ਚ ਬਸਪਾ ਦੀ ਵੋਟ ਨੂੰ ਲੈ ਕੇ ਬਸਪਾ ਦੀ ਸਰਕਾਰ ਨੂੰ ਚੇਤਾਵਨੀ, ਦੁਸਹਿਰੇ ਵਾਲੇ ਦਿਨ ਸਰਕਾਰ ਦਾ ਪੁਤਲਾ ਫੂਕੇਗੀ…ਸਪੀਕਰ ਤੇ ਸਰਕਾਰ ਝੂਠੀ, ਬਸਪਾ ਵਿਧਾਇਕ ਦੀ ਵੋਟ ਸਰਕਾਰ ਖਿਲਾਫ ਗਈ – ਜਸਵੀਰ ਸਿੰਘ ਗੜ੍ਹੀ..

ਵਿਧਾਨ ਸਭਾ ‘ਚ ਬਸਪਾ ਦੀ ਵੋਟ ਨੂੰ ਲੈ ਕੇ ਬਸਪਾ ਦੀ ਸਰਕਾਰ ਨੂੰ ਚੇਤਾਵਨੀ, ਦੁਸਹਿਰੇ ਵਾਲੇ ਦਿਨ ਸਰਕਾਰ ਦਾ ਪੁਤਲਾ ਫੂਕੇਗੀ…ਸਪੀਕਰ ਤੇ ਸਰਕਾਰ ਝੂਠੀ, ਬਸਪਾ ਵਿਧਾਇਕ ਦੀ ਵੋਟ ਸਰਕਾਰ ਖਿਲਾਫ ਗਈ – ਜਸਵੀਰ ਸਿੰਘ ਗੜ੍ਹੀ..

ਵੀਓਪੀ ਬਿਊਰੋ – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਪੀਕਰ ਤੇ ਸਰਕਾਰ ਝੂਠਾ ਹੈ| ਜੋਕਿ ਪਿਛਲੇ 200 ਦਿਨਾਂ ਤੋਂ ਪੰਜਾਬੀਆਂ ਨਾਲ ਝੂਠ ਬੋਲ ਰਹੇ ਹਨ, ਜਿਸ ਦੀ ਤਾਜ਼ਾ ਉਦਾਹਰਨ ਉਦਾਹਰਣ ਅੱਜ ਵਿਧਾਨ ਸਭਾ ਦੀ ਵੋਟਿੰਗ ਵੇਲੇ ਹੋਈ। ਬਸਪਾ ਨੇ ਆਪਣੇ ਵਿਧਾਇਕ ਨੂੰ ਸਰਕਾਰ ਖ਼ਿਲਾਫ਼ ਵੋਟ ਪਾਉਣ ਦਾ ਨਿਰਦੇਸ਼ ਦਿੱਤਾ ਸੀ।

ਬਸਪਾ ਸੂਬਾ ਪ੍ਰਧਾਨ ਗੜ੍ਹੀ ਨੇ ਅੱਜ ਬਸਪਾ ਦੇ ਇਕਲੌਤੇ ਵਿਧਾਇਕ ਡਾ. ਨਛੱਤਰ ਪਾਲ ਨਾਲ ਹੋਈ ਮੋਬਾਈਲ ਚੈਟ ਵੀ ਨਸ਼ਰ ਕੀਤੀ| ਜਿਸ ਵਿਚ ਬਸਪਾ ਵਿਧਾਇਕ ਨੂੰ ਸਰਕਾਰ ਖ਼ਿਲਾਫ਼ ਵੋਟ ਪਾਉਣ ਦਾ ਨਿਰਦੇਸ਼ ਸੀ। ਬਸਪਾ ਵਿਧਾਇਕ ਨੇ ਸਦਨ ਵਿਚ ਪ੍ਰਸਤਾਵ ਦੇ ਵਿਰੋਧ ਵਿਚ ਭਾਸ਼ਣ ਕੀਤਾ ਅਤੇ ਸਪੀਕਰ ਨੂੰ ਬਾਅਦ ਵਿਚ ਇਸ ਗੱਲ ਲਈ ਲਿਖਤੀ ਪੱਤਰ ਵੀ ਸਪੀਕਰ ਨੂੰ ਦਿੱਤਾ ਕਿ ਵਿਧਾਨ ਸਭਾ ਵਿਚ ਵੋਟ ਗਿਣਤੀ ਦਾ ਰਿਕਾਰਡ ਠੀਕ ਕੀਤਾ ਜਾਵੇ।

ਗੜ੍ਹੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਬਸਪਾ ਦੀ ਵੋਟ ਨੂੰ ਸਰਕਾਰ ਦੇ ਪੱਖ ਵਿਚ ਗਿਣਿਆ ਤਾਂ ਦੁਸਹਿਰੇ ਵਾਲੇ ਦਿਨ ਸਰਕਾਰ ਦਾ ਪੁਤਲਾ ਬਸਪਾ ਫੂਕੇਗੀ।

error: Content is protected !!