ਬਟਾਲਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ‘ਤੇ ਹੋਈ ਫਾਇਰਿੰਗ, ਪੁਲਿਸ ਕਰ ਰਹੀ ਜਾਂਚ….

ਬਟਾਲਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ‘ਤੇ ਹੋਈ ਫਾਇਰਿੰਗ, ਪੁਲਿਸ ਕਰ ਰਹੀ ਜਾਂਚ….

ਬਟਾਲਾ (ਲੱਕੀ) ਬਟਾਲਾ ਦੀ ਦਾਣਾ ਮੰਡੀ ਦੇ ਗੇਟ ਨਜ਼ਦੀਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ‘ਤੇ ਫਾਇਰਿੰਗ ਹੋਈ ਅਤੇ ਇਸ ਦੌਰਨ ਦੋ ਫਾਇਰ ਕੀਤੇ ਗਏ| ਇਕ ਫਾਇਰ ਖਾਲੀ ਗਿਆ ਦੂਸਰੇ ਫਾਇਰ ਤੋਂ ਕਬੱਡੀ ਖਿਡਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ| ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ| ਇਤਲਾਹ ਮਿਲਦੇ ਹੀ ਮੌਕੇ ‘ਤੇ ਪੁਹੰਚੀ ਪੁਲਿਸ ਟੀਮ ਵਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ|

ਅੰਤਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਬੱਲ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਉਸਦੇ ਘਰ ਸਮਾਗਮ ਸੀ, ਜਿਸ ਕਾਰਨ ਉਹ ਆਪਣੀ ਗੱਡੀ ‘ਤੇ ਸਬਜ਼ੀ ਲੈਣ ਵਾਸਤੇ ਬਟਾਲਾ ਦੀ ਸਬਜ਼ੀ ਮੰਡੀ ਗਿਆ ਹੋਇਆ ਸੀ| ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈਕੇ ਜਦ ਉਹ ਵਾਪਿਸ ਜਾਣ ਲੱਗਾ ਤਾਂ ਦਾਣਾ ਮੰਡੀ ਦੇ ਗੇਟ ਕੋਲ ਉਸਦੀ ਗੱਡੀ ਨੂੰ ਮੰਡੀ ਦੇ ਠੇਕੇਦਾਰ ਅਤੇ ਉਸਦੇ ਕਰਿੰਦਿਆਂ ਨੇ ਰੋਕ ਲਿਆ ਅਤੇ ਕਿਹਾ ਕਿ ਮੰਡੀ ਅੰਦਰੋਂ ਵਾਪਿਸ ਜਾਣ ਦੀ ਪਰਚੀ ਕਟਵਾਉ| ਤਾਂ ਜਰਮਨਜੀਤ ਨੇ ਕਿਹਾ ਕਿ ਉਸਨੇ ਸਬਜ਼ੀ ਆਪਣੇ ਸਮਾਗਮ ਵਾਸਤੇ ਲਈ ਹੈ ਨਾਕਿ ਵੇਚਣ ਵਾਸਤੇ, ਘਰ ਵਾਸਤੇ ਸਬਜ਼ੀ ਲੈਕੇ ਜਾਣ ਦੀ ਕੋਈ ਪਰਚੀ ਨਹੀਂ ਹੁੰਦੀ|

ਇਸੇ ਚੀਜ਼ ਨੂੰ ਲੈਕੇ ਠੇਕੇਦਾਰ ਅਤੇ ਉਸਦੇ ਕਰਿੰਦੇ ਉਸਦੇ ਨਾਲ ਝਗੜਦੇ ਹੋਏ ਮੰਦਾ ਬੋਲਣ ਲੱਗ ਪਏ ਅਤੇ ਜਦੋਂ ਉਹ ਆਪਣੀ ਗੱਡੀ ਵਿਚੋਂ ਬਾਹਰ ਨਿਕਲ ਗੱਲ ਕਰਨ ਲਈ ਆਇਆ| ਤਾਂ ਮੰਡੀ ਠੇਕੇਦਾਰ ਨੇ ਉਸ ਉੱਤੇ ਰਿਵਾਲਵਰ ਤਾਣ ਲਈ ਅਤੇ ਦੋ ਫਾਇਰ ਕਰ ਦਿਤੇ| ਇਕ ਫਾਇਰ ਤਾਂ ਖਾਲੀ ਚਲਾ ਗਿਆ ਅਤੇ ਦੂਸਰੇ ਫਾਇਰ ਤੋਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ| ਕਬੱਡੀ ਖਿਡਾਰੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਖਤੀ ਕਰਦੇ ਹੋਏ ਐਸੇ ਲੋਕਾਂ ਦੇ ਹਥਿਆਰ ਜ਼ਬਤ ਕਰਦੇ ਹੋਏ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ ਅਤੇ ਹਰ ਐਰੇ ਗੈਰੇ ਨੂੰ ਅਸਲਾ ਲਾਇਸੈਂਸ ਨਹੀਂ ਦੇਣਾ ਚਾਹੀਦਾ|

ਉਥੇ ਹੀ ਮੌਕੇ ‘ਤੇ ਪਹੁੰਚੇ ਡੀਐਸਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਫਾਇਰਿੰਗ ਕਰਨ ਵਾਲਾ ਮੰਡੀ ਠੇਕੇਦਾਰ ਮਨਜੀਤ ਅਤੇ ਉਸਦੇ ਕਰਿੰਦੇ ਮੌਕੇ ਤੋਂ ਫਰਾਰ ਹੋ ਚੁੱਕੇ ਹਨ| ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹੀ ਫਰਾਰ ਆਰੋਪੀਆ ਨੂੰ ਗਿਰਫ਼ਤਾਰ ਕੀਤਾ ਜਾਵੇਗਾ|

error: Content is protected !!