Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
October
10
ਸੇਵਾਮੁਕਤ ਪੁਲਿਸ ਮੁਲਾਜ਼ਮ ਦੀ ਹੈਵਾਨੀਅਤ, 8 ਮਹੀਨੇ ਦੀ ਧੀ ‘ਤੇ ਪਿਸਤੌਲ ਤਾਣ ਕੇ ਕਿਰਾਏਦਾਰ ਮਹਿਲਾ ਨਾਲ ਕੀਤਾ ਜਬਰ ਜਨਾਹ, ਮੌਕੇ ਉਤੇ ਹੀ ਪਹੁੰਚ ਗਿਆ ਪਤੀ, ਫਿਰ…
Latest News
Punjab
ਸੇਵਾਮੁਕਤ ਪੁਲਿਸ ਮੁਲਾਜ਼ਮ ਦੀ ਹੈਵਾਨੀਅਤ, 8 ਮਹੀਨੇ ਦੀ ਧੀ ‘ਤੇ ਪਿਸਤੌਲ ਤਾਣ ਕੇ ਕਿਰਾਏਦਾਰ ਮਹਿਲਾ ਨਾਲ ਕੀਤਾ ਜਬਰ ਜਨਾਹ, ਮੌਕੇ ਉਤੇ ਹੀ ਪਹੁੰਚ ਗਿਆ ਪਤੀ, ਫਿਰ…
October 10, 2022
Voice of Punjab
ਸੇਵਾਮੁਕਤ ਪੁਲਿਸ ਮੁਲਾਜ਼ਮ ਦੀ ਹੈਵਾਨੀਅਤ, 8 ਮਹੀਨੇ ਦੀ ਧੀ ‘ਤੇ ਪਿਸਤੌਲ ਤਾਣ ਕੇ ਕਿਰਾਏਦਾਰ ਮਹਿਲਾ ਨਾਲ ਕੀਤਾ ਜਬਰ ਜਨਾਹ, ਮੌਕੇ ਉਤੇ ਹੀ ਪਹੁੰਚ ਗਿਆ ਪਤੀ, ਫਿਰ…
ਸਾਹਨੇਵਾਲ (ਵੀਓਪੀ ਬਿਊਰੋ) : ਸੇਵਾਮੁਕਤ ਪੁਲਿਸ ਮੁਲਾਜ਼ਮ ਵੱਲੋਂ ਕਿਰਾਏਦਾਰ ਮਹਿਲਾ ਨਾਲ ਜਬਰ ਜਨਾਹ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਇਕ ਮਾਮਲਾ ਪਟਿਆਲਾ ਵਿਚ ਸਾਹਮਣੇ ਆਇਆ ਸੀ।
ਤਾਜ਼ਾ ਮਾਮਲੇ ਵਿਚ ਵਿਹੜੇ ’ਚ ਕਿਰਾਏ ’ਤੇ ਰਹਿਣ ਵਾਲੀ ਇਕ ਵਿਆਹੁਤਾ ਦੀ 8 ਮਹੀਨੇ ਦੀ ਬੱਚੀ ’ਤੇ ਪਿਸਤੌਲ ਤਾਣ ਕੇ ਰਿਟਾਇਰਡ ਪੁਲਿਸ ਇੰਸਪੈਕਟਰ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਚੌਕੀ ਮੂੰਡੀਆਂ ਕਲਾਂ ਅਧੀਨ ਆਉਂਦੇ ਮੂੰਡੀਆਂ ਟਿੱਬਾ ਦੇ ਸੁਖਦੇਵ ਨਗਰ ’ਚ ਰਿਟਾਇਰਡ ਪੁਲਸ ਇੰਸਪੈਕਟਰ ਗੁਰਦੀਪ ਸਿੰਘ ਬਾਜਵਾ ਪੁੱਤਰ ਗੁਰਦਿੱਤਾ ਸਿੰਘ ਬਾਜਵਾ ਵਾਸੀ ਮੂੰਡੀਆਂ ਖੁਰਦ ਦਾ ਇਕ ਵਿਹੜਾ ਹੈ। ਇੱਥੇ ਪੀੜਤਾ ਆਪਣੇ ਪਤੀ ਅਤੇ 8 ਮਹੀਨੇ ਦੀ ਬੱਚੀ ਨਾਲ ਕਿਰਾਏ ’ਤੇ ਰਹਿੰਦੀ ਹੈ। ਪੀੜਤਾ ਨੇ ਆਪਣੇ ਬਿਆਨਾਂ ’ਚ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਕੰਮ ਦੀ ਭਾਲ ‘ਚ ਗਿਆ ਹੋਇਆ ਸੀ। ਇਸ ਦੌਰਾਨ ਵਿਹੜਾ ਮਾਲਕ ਗੁਰਦੀਪ ਸਿੰਘ ਅਚਾਨਕ ਕਮਰੇ ’ਚ ਦਾਖ਼ਲ ਹੋਇਆ ਅਤੇ ਬੈੱਡ ‘ਤੇ ਪਈ ਹੋਈ 8 ਮਹੀਨੇ ਦੀ ਬੱਚੀ ’ਤੇ ਕਥਿਤ ਤੌਰ ’ਤੇ ਪਿਸਤੌਲ ਤਾਣ ਕੇ ਵਿਆਹੁਤਾ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ।
ਇਸ ਤੋਂ ਬਾਅਦ ਗੁਰਦੀਪ ਬਾਜਵਾ ਨੇ ਪੀੜਤਾ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ। ਮੌਕੇ ’ਤੇ ਹੀ ਪੀੜਤਾ ਦੇ ਪਤੀ ਦੇ ਆਉਣ ’ਤੇ ਗੁਰਦੀਪ ਬਾਜਵਾ ਨਾਲ ਉਸ ਦੀ ਹੱਥੋਪਾਈ ਹੋ ਗਈ। ਪਿਸਤੌਲ ਦੀ ਨੋਕ ’ਤੇ ਹੀ ਉਹ ਪੀੜਤਾ ਅਤੇ ਉਸ ਦੇ ਪਤੀ ਨੂੰ ਡਰਾ-ਧਮਕਾ ਕੇ ਉੱਥੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਚੌਂਕੀ ਮੂੰਡੀਆਂ ਕਲਾਂ ਇੰਚਾਰਜ ਲਖਵਿੰਦਰ ਮਸੀਹ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ, ਜਦਕਿ ਮੁਲਜ਼ਮ ਰਿਟਾਇਰਡ ਪੁਲਿਸ ਇੰਸਪੈਕਟਰ ਹਾਲੇ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਕੀਤੀ ਜਾਵੇਗੀ।
Post navigation
ਜੈਨੀ ਜੋਹਲ ਦੇ ਗੀਤ ‘ਲੈਟਰ ਟੂ ਸੀਐਮ’ ਨੂੰ ਬੈਨ ਕਰਨ ਉਤੇ ਘਿਰ ਗਈ ਮਾਨ ਸਰਕਾਰ, ਸਿਆਸਤ ਹੋਈ ਤੇਜ਼, ਮਜੀਠੀਆ, ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਬੋਲੇ, ਤਾਨਾਸ਼ਾਹੀ ਉਤੇ ਉਤਰ ਆਈ ਸਰਕਾਰ
ਗਾਇਕਾ ਜੈਨੀ ਜੋਹਲ ਨੂੰ ਮਿਲ ਰਹੀਆਂ ਧਮਕੀਆਂ, ਸਿੱਧੂ ਮੂਸੇਵਾਲਾ ਦਾ ਪਰਿਵਾਰ ਆਇਆ ਹਮਾਇਤ ਵਿਚ, ਕਿਹਾ ਜੇ ਜੈਨੀ ਨੂੰ ਕੁਝ ਹੋਇਆ ਤਾਂ ਅਸੀਂ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us