ਪੰਜਾਬੀ ਕੁੜੀ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਮਿਤਾਲੀ ਦੀ ਬਰਾਬਰੀ ਤੇ ਧੋਨੀ ਨੂੰ ਛੱਡਿਆ ਪਿੱਛੇ

ਪੰਜਾਬੀ ਕੁੜੀ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਮਿਤਾਲੀ ਦੀ ਬਰਾਬਰੀ ਤੇ ਧੋਨੀ ਨੂੰ ਛੱਡਿਆ ਪਿੱਛੇ

ਵੀਓਪੀ ਬਿਊਰੋ – ਪੰਜਾਬ ਦੇ ਜਿਲਾ ਮੋਗਾ ਦੀ ਰਹਿਣ ਵਾਲੀ ਪੰਜਾਬੀ ਕੁੜੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਰਿਕਾਰਡ 7ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ ਟੂਰਨਾਮੈਂਟ ਦਾ 8ਵਾਂ ਸੀਜ਼ਨ ਹੈ। ਟੀਮ 2018 ‘ਚ ਹੀ ਖਿਤਾਬ ਨਹੀਂ ਜਿੱਤ ਸਕੀ ਸੀ। ਫਿਰ ਇਸ ਨੂੰ ਟੀ-20 ਟੂਰਨਾਮੈਂਟ ਦੇ ਫਾਈਨਲ ‘ਚ ਬੰਗਲਾਦੇਸ਼ ਨੇ ਹਰਾਇਆ ਸੀ।

ਦਸ ਦੇਈਏ ਕਿ ਭਾਰਤ ਨੇ ਕੁੱਲ 7 ਵਾਰ ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤਿਆ ਹੈ। ਟੀਮ ਨੇ 2004 ਵਿੱਚ ਪਹਿਲੀ ਵਾਰ ਖ਼ਿਤਾਬ ਜਿੱਤਿਆ ਸੀ। ਉਦੋਂ ਕੋਈ ਫਾਈਨਲ ਨਹੀਂ ਹੋਇਆ ਸੀ ਅਤੇ ਸਿਰਫ 2 ਟੀਮਾਂ ਨੇ ਟੂਰਨਾਮੈਂਟ ਵਿੱਚ ਪ੍ਰਵੇਸ਼ ਕੀਤਾ ਸੀ। ਭਾਰਤ ਨੇ ਸ਼੍ਰੀਲੰਕਾ ਨੂੰ 5 ਮੈਚਾਂ ‘ਚ 5-0 ਨਾਲ ਹਰਾ ਕੇ ਖਿਤਾਬ ਜਿੱਤਿਆ। ਉਦੋਂ ਕਪਤਾਨ ਮਮਤਾ ਮਬਨ ਸੀ ਅਤੇ ਫਿਰ 2005 ਵਿੱਚ ਹੋਏ ਵਨਡੇ ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 97 ਦੌੜਾਂ ਨਾਲ ਹਰਾਇਆ ਸੀ ਉਦੋਂ ਕਪਤਾਨ ਮਿਤਾਲੀ ਰਾਜ ਸੀ।

2006 ਵਨਡੇ ਏਸ਼ੀਆ ਕੱਪ ਦੇ ਫਾਈਨਲ ਵਿੱਚ, ਮਹਿਲਾ ਟੀਮ ਨੇ ਇੱਕ ਵਾਰ ਫਿਰ ਮਿਤਾਲੀ ਰਾਜ ਦੀ ਕਪਤਾਨੀ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਜਿੱਤਿਆ। ਕਪਤਾਨ ਵਜੋਂ 2008 ਦੇ ਫਾਈਨਲ ਵਿੱਚ ਮਿਤਾਲੀ ਰਾਜ ਨੇ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬੀ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਬਾਅਦ ਹਰਮਨਪ੍ਰੀਤ ਕੌਰ ਦਾ ਸਮਾਂ ਆਇਆ। ਉਸਨੇ ਇੱਕ ਕਪਤਾਨ ਦੇ ਰੂਪ ਵਿੱਚ 2012 ਵਿੱਚ ਪਹਿਲੀ ਵਾਰ ਭਾਰਤ ਨੂੰ ਟੀ-20 ਏਸ਼ੀਆ ਕੱਪ ਖਿਤਾਬ ਦਿਵਾਇਆ।

ਭਾਰਤ ਨੇ ਸ਼ਨੀਵਾਰ ਨੂੰ ਖੇਡੇ ਗਏ ਟੀ-20 ਏਸ਼ੀਆ ਕੱਪ ਦੇ ਫਾਈਨਲ ‘ਚ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।

ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਟੀਮ 9 ਵਿਕਟਾਂ ’ਤੇ 65 ਦੌੜਾਂ ਹੀ ਬਣਾ ਸਕੀ। ਜਵਾਬ ‘ਚ ਭਾਰਤੀ ਮਹਿਲਾ ਟੀਮ ਨੇ 8.3 ਓਵਰਾਂ ‘ਚ 2 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 5 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੂਜੇ ਪਾਸੇ ਸਮ੍ਰਿਤੀ ਮੰਧਾਨਾ ਨੇ ਅਜੇਤੂ 51 ਦੌੜਾਂ ਬਣਾਈਆਂ। ਉਸ ਨੇ ਛੱਕਾ ਲਗਾ ਕੇ ਜਿੱਤ ਹਾਸਲ ਕੀਤੀ। ਇਸ ਨਾਲ ਹਰਮਨਪ੍ਰੀਤ ਕੌਰ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਸਾਬਕਾ ਮਹਿਲਾ ਕਪਤਾਨ ਮਿਤਾਲੀ ਰਾਜ ਦੇ ਬਰਾਬਰ ਪਹੁੰਚ ਗਈ ਹੈ ਅਤੇ ਐਮਐਸ ਧੋਨੀ ਨੂੰ ਪਛਾੜ ਗਈ ਹੈ।

error: Content is protected !!