ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤਾ ਸਵਾਗਤ

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤਾ ਸਵਾਗਤ

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿੱਚ ਬੀ.ਐੱਡ. ਸੈਸ਼ਨ (2022-2024) ਲਈ ਸਰਵ ਸ਼ਕਤੀਮਾਨ ਦੀਆਂ ਅਸੀਸਾਂ ਲੈਣ ਅਤੇ ਨਵੇਂ ਵਿਦਿਆਰਥੀਆਂ ਦਾ ਸਕਾਰਾਤਮਕ ਵਾਈਬਸ ਨਾਲ ਸਵਾਗਤ ਕਰਨ ਲਈ ਪ੍ਰਾਰਥਨਾ ਸਮਾਰੋਹ ਦੇ ਨਾਲ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੇਂ ਦਾਖਲਿਆਂ ਨੂੰ ਬੀ.ਐੱਡ ਦੇ ਨਿਯਮਾਂ ਅਤੇ ਪਾਠਕ੍ਰਮ ਤੋਂ ਜਾਣੂੰ ਕਰਵਾਇਆ ਗਿਆ।

ਪਿ੍ੰਸੀਪਲ ਡਾ: ਅਰਜਿੰਦਰ ਸਿੰਘ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਅਤੇ ਸੰਬੋਧਨ ਕਰਦਿਆਂ ਕਾਲਜ ਦੇ ਸ਼ਾਨਮੱਤੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਅਤੇ ਕਾਲਜ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੈੱਲਾਂ ਅਤੇ ਕਮੇਟੀਆਂ ਬਾਰੇ ਜਾਣੂੰ ਕਰਵਾਇਆ | ਉਨ੍ਹਾਂ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨਾਲ ਫੈਕਲਿਟੀ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਅਤੇ ਬੀ.ਐੱਡ ਦੀ ਦੋ ਸਾਲਾ ਪੜ੍ਹਾਈ ਦੀ ਸਕੀਮ ਬਾਰੇ ਵੀ ਚਰਚਾ ਕੀਤੀ। ਸਹਾਇਕ ਪ੍ਰੋਫੈਸਰ ਸ਼੍ਰੀਮਤੀ ਤਰੁਣਜਯੋਤੀ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਸ਼ਿਸ਼ਟਾਚਾਰ ਅਤੇ ਸਹਿ-ਪਾਠਕ੍ਰਮ ਅਤੇ ਐਨਐਸਐਸ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਫੈਕਲਿਟੀ ਮੈਂਬਰਾਂ ਨੇ ਵਿਦਿਆਰਥੀ-ਅਧਿਆਪਕਾਂ ਨੂੰ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਸਫਲਤਾ ਦੇ ਟੀਚੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ।

 

error: Content is protected !!