ਹਸਪਤਾਲ ਦੀ ਛੱਤ ਉਤੇ ਮਿਲੀਆਂ 500 ਲਾਸ਼ਾਂ, ਕਈ ਅੰਗ ਗਾਇਬ, ਦਿਲ ਵੀ ਕੱਢ ਲਏ ਗਏ, ਜਾਂਚ ਸ਼ੁਰੂ

ਹਸਪਤਾਲ ਦੀ ਛੱਤ ਉਤੇ ਮਿਲੀਆਂ 500 ਲਾਸ਼ਾਂ, ਕਈ ਅੰਗ ਗਾਇਬ, ਦਿਲ ਵੀ ਕੱਢ ਲਏ ਗਏ, ਜਾਂਚ ਸ਼ੁਰੂ

ਇੰਟਰਨੈਸ਼ਨਲ (ਵੀਓਪੀ ਬਿਊਰੋ) ਇਕ ਹਸਪਤਾਲ ਦੀ ਛੱਤ ਉਤੇ 500 ਲਾਸ਼ਾਂ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ।ਇਨ੍ਹਾਂ ਲਾਸ਼ਾਂ ਦੇ ਕਈ ਅੰਗ ਗਾਇਬ ਵੀ ਦੱਸੇ ਜਾ ਰਹੇ ਹਨ। ਕਈ ਲਾਸ਼ਾਂ ਦੇ ਦਿਲ ਕੱਢੇ ਜਾਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ।ਇਹ ਮਿਲੀਆਂ ਲਾਸ਼ਾਂ ਕਾਫੀ ਪੁਰਾਣੀਆਂ ਹਨ, ਉਹ ਸੜ ਚੁੱਕੀਆਂ ਹਨ। ਇਹ ਹੈਰਾਨ ਕਰਨ ਵਾਲਾ ਮਾਮਲਾ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਦਾ ਹੈ।


ਜਾਣਕਾਰੀ ਅਨੁਸਾਰ ਨਿਸ਼ਤਾਰ ਮੈਡੀਕਲ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਦਾ ਇਸਤੇਮਾਲ ਮੈਡੀਕਲ ਐਕਸਪੈਰੀਮੈਂਟ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਦਾ ਇਸਤੇਮਾਲ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਤੇ ਉਨ੍ਹਾਂ ਨੂੰ ਅੱਗੇ ਚਿਕਿਤਸਾ ਇਸਤੇਮਾਲ ਲਈ ਹੱਡੀਆਂ ਤੇ ਖੋਪੜੀ ਨੂੰ ਕੱਢਣ ਲਈ ਛੱਤ ‘ਤੇ ਰੱਖਿਆ ਗਿਆ ਸੀ।


ਉਥੋਂ ਦੇ ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜਮਾਂ ਗੁਰਜਰ ਨੇ ਹਸਪਤਾਲ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ਦਾ ਹੁਕਮ ਦਿੱਤਾ, ਨਾਲ ਹੀ ਹੈਲਥ ਅਧਿਕਾਰੀਆਂ ਨੂੰ ਕਾਰਵਾਈ ਦੇ ਹੁਕਮ ਦਿੱਤੇ। ਇਸ ਦੇ ਬਾਅਦ ਦੱਖਣ ਪੰਜਾਬ ਦੇ ਹੈਲਥ ਡਿਪਾਰਟਮੈਂਟ ਨੇ ਇਸ ਮਾਮਲੇ ਦੀ ਜਾਂਚ ਲਈ 6 ਮੈਂਬਰੀ ਦੀ ਟੀਮ ਦਾ ਗਠਨ ਕੀਤਾ ਹੈ। ਇਸ ਨੂੰ 3 ਦਿਨ ਵਿਚ ਜਾਂਚ ਰਿਪੋਰਟ ਪੇਸ਼ ਕਰਨੀ ਹੋਵੇਗੀ।

 

error: Content is protected !!