ਵਿਰਾਟ ਦੇ ਫੈਨ ਨੇ  ਰੋਹਿਤ ਦੇ ਪ੍ਰਸ਼ੰਸਕ ਦੇ ਸਿਰ ਵਿਚ ਮਾਰਿਆ ਬੈਟ, ਕਰ ਦਿੱਤੀ ਹੱਤਿਆ, #Arrestkohli ਹੋਣ ਲੱਗਾ ਟਰੈਂਡ

ਵਿਰਾਟ ਦੇ ਫੈਨ ਨੇ  ਰੋਹਿਤ ਦੇ ਪ੍ਰਸ਼ੰਸਕ ਦੇ ਸਿਰ ਵਿਚ ਮਾਰਿਆ ਬੈਟ, ਕਰ ਦਿੱਤੀ ਹੱਤਿਆ, #Arrestkohli ਹੋਣ ਲੱਗਾ ਟਰੈਂਡ


ਨਵੀਂ ਦਿੱਲੀ (ਵੀਓਪੀ ਬਿਊਰੋ) ਭਾਰਤ ਦੇਸ਼ ਵਾਸੀਆਂ ਦਾ ਕ੍ਰਿਕਟ ਨੂੰ ਲੈ ਕੇ ਕਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ। ਕ੍ਰਿਕਟਰਾਂ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਸੰਜੀਦਾ ਹੁੰਦੇ ਹਨ। ਉਹ ਆਪਣੇ ਪਸੰਦੀਦਾ ਖਿਡਾਰੀ ਖਿਲਾਫ ਕੁਝ ਗਲਤ ਸੁਣਨਾ ਪਸੰਦ ਨਹੀਂ ਕਰਦੇ। ਕਈ ਵਾਰ ਵੱਖ-ਵੱਖ ਖਿਡਾਰੀਆਂ ਦੇ ਪ੍ਰਸ਼ੰਸਕਾਂ ਵਿਚਾਲੇ ਝੜਪ ਹੋਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ। ਵਿਰਾਟ ਕੋਹਲੀ ਦੇ ਇਕ ਫੈਨ ਨੇ ਰੋਹਿਤ ਸ਼ਰਮਾ ਦੇ ਫੈਨ ਨੂੰ ਸਿਰਫ ਇਸ ਲਈ ਸਿਰ ‘ਤੇ ਬੱਲਾ ਮਾਰ ਕੇ ਮਾਰ ਦਿੱਤਾ ਕਿਉਂਕਿ ਉਸ ਨੇ ਆਰਸੀਬੀ ਦਾ ਮਜ਼ਾਕ ਉਡਾਇਆ ਸੀ।


ਜਾਣਕਾਰੀ ਅਨੁਸਾਰ, ਤਾਮਿਲਨਾਡੂ ਦੇ ਅਰਿਆਲੁਰ ਜ਼ਿਲ੍ਹੇ ਵਿਚ ਇਕ 21 ਸਾਲਾ ਵਿਅਕਤੀ ਨੂੰ ਸ਼ਰਾਬ ਦੇ ਨਸ਼ੇ ਵਿਚ ਆਪਣੇ ਦੋਸਤ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਦੱਸਦੇਈਏ ਕਿ ਇਸ ਕਾਰੇ ਦੀਆਂ ਪੋਸਟਾਂ ਜਦੋਂ ਸੋਸ਼ਲ ਮੀਡੀਆ ਉਤੇ ਪਈਆਂ ਤਾਂ ਉਥੇ ਵੀ ਚਰਚਾ ਛਿੜ ਗਈ ਤੇ #arrestkohli  ਟਰੈਂਡ ਹੋਣ ਲੱਗਾ।


ਕੀਲਾਪਾਲੂਰ ਪੁਲਿਸ ਮੁਤਾਬਕ ਰੋਹਿਤ ਸ਼ਰਮਾ ਦੇ ਫੈਨ ਵਿਗਨੇਸ਼ ਅਤੇ ਵਿਰਾਟ ਕੋਹਲੀ ਦਾ ਸਮਰਥਕ ਧਰਮਰਾਜ ਮਲੂਰ ਨੇੜੇ ਸਿਡਕੋ ਇੰਡਸਟਰੀਅਲ ਅਸਟੇਟ ਦੇ ਕੋਲ ਇਕ ਖੁੱਲ੍ਹੇ ਖੇਤਰ ‘ਚ ਕ੍ਰਿਕਟ ‘ਤੇ ਚਰਚਾ ਕਰ ਰਹੇ ਸਨ। ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਮੁੱਢਲੀ ਜਾਂਚ ਮੁਤਾਬਕ ਵਿਗਨੇਸ਼ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਦਾ ਸਮਰਥਨ ਕਰ ਰਿਹਾ ਸੀ, ਜਦਕਿ ਧਰਮਰਾਜ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਸਮਰਥਕ ਸੀ। ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਵਿਗਨੇਸ਼ ਨੇ ਵਿਰਾਟ ਕੋਹਲੀ ਅਤੇ ਆਰਸੀਬੀ ਦਾ ਮਜ਼ਾਕ ਉਡਾਇਆ ਅਤੇ ਧਰਮਰਾਜ ਇਸ ਨੂੰ ਬਰਦਾਸ਼ਤ ਨਾ ਕਰ ਸਕਿਆ। ਪਹਿਲਾਂ ਉਸ ‘ਤੇ ਬੋਤਲ ਨਾਲ ਹਮਲਾ ਕੀਤਾ ਅਤੇ ਫਿਰ ਕ੍ਰਿਕਟ ਬੈਟ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ। ਇਸ ਕਾਰਨ ਵਿਗਨੇਸ਼ ਦੀ ਮੌਤ ਹੋ ਗਈ, ਜਦਕਿ ਧਰਮਰਾਜ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

 

error: Content is protected !!