ਲੋਕਾਂ ਨੇ ਦੇਰ ਰਾਤ ਘੇਰੀ ਪੁਲਿਸ ਦੀ ਗੱਡੀ, ਮੁਲਾਜ਼ਮ ਬਣਾ ਲਏ ਬੰਦੀ, ਕੀਤਾ ਹੰਗਾਮਾ, ਜਾਣੋ ਕੀ ਹੈ ਮਾਮਲਾ

ਲੋਕਾਂ ਨੇ ਦੇਰ ਰਾਤ ਘੇਰੀ ਪੁਲਿਸ ਦੀ ਗੱਡੀ, ਮੁਲਾਜ਼ਮ ਬਣਾ ਲਏ ਬੰਦੀ, ਕੀਤਾ ਹੰਗਾਮਾ, ਜਾਣੋ ਕੀ ਹੈ ਮਾਮਲਾ

ਮੋਗਾ (ਵੀਓਪੀ ਬਿਊਰੋ): ਮੋਗਾ ਦੇ ਇਕ ਪਿੰਡ ਵਿਚ ਸ਼ੁੱਕਰਵਾਰ ਦੀ ਲੰਘੀ ਦੇਰ ਰਾਤ ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਦੀ ਘੇਰ ਲਈ। ਪੁਲਿਸ ਨੂੰ ਘੇਰ ਕੇ ਪਿੰਡ ਵਾਸੀਆਂ ਨੇ ਨਾਅਰਬੇਜ਼ੀ ਸ਼ੁਰੂ ਕਰ ਦਿੱਤੀ। ਇਹ ਮਾਮਲਾ ਮੋਗਾ ਦੇ ਇਕ ਚਰਚਿਤ ਪਿੰਡ ਦਾ ਹੈ। ਜਾਣਕਾਰੀ ਅਨੁਸਾਰ ਪਿੰਡ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਸਨ। ਪੁਲਿਸ ਦੇ ਕਹਿਣ ‘ਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ ‘ਤੇ ਠੀਕਰੀ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ।

ਪਹਿਲੀ ਰਾਤ ਹੀ ਪਿੰਡ ਵਾਸੀਆਂ ਨੇ ਚੋਰ ਨੂੰ ਮੌਕੇ ਦਬੋਚ ਲਿਆ ਤੇ ਉਹ ਚੋਰ ਵੀ ਇਸੇ ਪਿੰਡ ਦਾ ਨਿਕਲਿਆ। ਪਿੰਡ ਵਾਸੀਆਂ ਨੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਨਾ ਦਿੱਤੀ। ਐੱਸਐੱਚਓ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਪਿੰਡ ਵਾਸੀਆਂ ਨੇ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਪਰ ਮੌਕਾ ਵੇਖ ਕੇ ਚੋਰ ਪੁਲਿਸ ਦੀ ਪਕੜ ਵਿਚੋਂ ਖਿਸਕ ਗਿਆ। ਰੌਲਾ ਪਿਆ ਤਾਂ ਰੋਹ ‘ਚ ਆਏ ਪਿੰਡ ਵਾਸੀਆਂ ਨੇ ਪੁਲਿਸ ਦੀ ਗੱਡੀ ਦੀ ਘੇਰਾ ਲਈ ਤੇ ਪੁਲਿਸ ਨੂੰ ਬੰਦੀ ਬਣਾ ਲਿਆ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰਦਿਆਂ ਪੁਲਿਸ ‘ਤੇ ਫੜੇ ਚੋਰ ਭਜਾਉਣ ਤੇ ਚੋਰ ਨਾਲ ਮਿਲੇ ਹੋਣ ਦੇ ਦੋਸ਼ ਮੜਨੇ ਸ਼ੁਰੂ ਕਰ ਦਿੱਤੇ। ਦੇਰ ਰਾਤ ਤਕ ਹੰਗਾਮਾ ਚਲਦਾ ਰਿਹਾ।

error: Content is protected !!