ਪੀਯੂ ਚੰਡੀਗੜ੍ਹ ਵਿਦਿਆਰਥੀ ਯੂਨੀਅਨ ਚੋਣਾਂ ਵਿਚਾਲੇ ਹੋਸਟਲ ਵਿਚ ਪੁਲਿਸ ਦਾ ਛਾਪਾ, 24 ਵਿਦਿਆਰਥੀ ਲਏ ਹਿਰਾਸਤ ਵਿਚ

ਪੀਯੂ ਚੰਡੀਗੜ੍ਹ ਵਿਦਿਆਰਥੀ ਯੂਨੀਅਨ ਚੋਣਾਂ ਵਿਚਾਲੇ ਹੋਸਟਲ ਵਿਚ ਪੁਲਿਸ ਦਾ ਛਾਪਾ, 24 ਵਿਦਿਆਰਥੀ ਲਏ ਹਿਰਾਸਤ ਵਿਚ


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਪੁਲਿਸ ਵੀ ਚੋਣਾਂ ਦੀ ਗੰਭੀਰਤਾ ਨੂੰ ਲੈ ਕੇ ਚੌਕਸ ਹੈ। ਯੂਟੀ ਪੁਲਿਸ ਨੇ ਪੀਯੂ ਸਟੂਡੈਂਟ ਯੂਨੀਅਨ ਚੋਣਾਂ ਨੂੰ ਲੈ ਕੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੇ ਕਾਲਜਾਂ ਅਤੇ ਪੀਯੂ ਕੈਂਪਸ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਤਾਂ ਜੋ ਚੋਣਾਂ ਦੌਰਾਨ ਮਾਹੌਲ ਖ਼ਰਾਬ ਨਾ ਹੋਵੇ।

ਸ਼ੁੱਕਰਵਾਰ ਤੜਕੇ 3.50 ਵਜੇ ਪੁਲਿਸ ਟੀਮ ਨੇ ਪੀਯੂ ਦੇ ਹੋਸਟਲ ਵਿਚ ਛਾਪਾ ਮਾਰਿਆ। ਪੁਲਿਸ ਟੀਮਾਂ ਨੇ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਲੜਕਿਆਂ ਦੇ ਵੱਖ-ਵੱਖ ਹੋਸਟਲਾਂ ਤੋਂ 24 ਬਾਹਰੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।

ਹੋਸਟਲ ਵਿਚ ਮਿਲੇ ਬਾਹਰਲੇ ਨੌਜਵਾਨਾਂ ਨੂੰ ਥਾਣੇ ਲੈ ਗਏ। ਉਥੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸਾਰਿਆਂ ਨੂੰ ਹਦਾਇਤਾਂ ਦੇ ਕੇ ਛੱਡ ਦਿੱਤਾ ਗਿਆ। ਜਦੋਂਕਿ ਪੁਲਿਸ ਨੇ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਪੀਯੂ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ, ਜਿਨ੍ਹਾਂ ਨੇ ਇਨ੍ਹਾਂ ਬਾਹਰੀ ਵਿਦਿਆਰਥੀਆਂ ਨੂੰ ਆਪਣੇ ਕਮਰਿਆਂ ਵਿਚ ਠਹਿਰਾਇਆ ਸੀ। ਇਸ ਕਾਰਵਾਈ ਵਿਚ ਡੀਐਸਪੀ ਗੁਰਮੁੱਖ ਸਿੰਘ, ਸੈਕਟਰ-11 ਥਾਣੇ ਦੇ ਇੰਚਾਰਜ ਜਸਬੀਰ ਸਿੰਘ, ਚੌਕੀ ਇੰਚਾਰਜ, ਪੀਯੂ ਬੀਟ ਪੁਲੀਸ ਸਮੇਤ ਮਹਿਲਾ ਪੁਲੀਸ ਮੁਲਾਜ਼ਮਾਂ ਦੀ ਟੀਮ ਸ਼ਾਮਲ ਸੀ।

ਦੱਸਦੇਈਏ ਕਿ ਪੀਯੂ ਸਟੂਡੈਂਟ ਯੂਨੀਅਨ ਦੀਆਂ ਚੋਣਾਂ ਲਈ ਪੋਲਿੰਗ 18 ਅਕਤੂਬਰ ਨੂੰ ਹੋਵੇਗੀ। ਚੋਣਾਂ ਦੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ। ਇਨ੍ਹੀਂ ਦਿਨੀਂ ਪੀਯੂ ਕੈਂਪਸ ਤੋਂ ਲੈ ਕੇ ਕਾਲਜਾਂ ਤੱਕ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।

error: Content is protected !!