ਈ ਟੀ ਟੀ ਅਧਿਆਪਕਾਂ ਨੇ ਪੈਨਸ਼ਨ ਬਹਾਲੀ ਲਈ ਕੀਤਾ ਸਰਕਾਰ ਦਾ ਧੰਨਵਾਦ

ਈ ਟੀ ਓ ਦਾ ਘਰ ਪਹੁੰਚ ਕੇ ਕੀਤਾ ਸਨਮਾਨ
ਬਾਬਾ ਬਕਾਲਾ ਸਾਹਿਬ (ਅਰੁਣ ਕੁਮਾਰ) : ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਬਿਜਲੀ ਅਤੇ ਪੀ.ਡਬਲਿਊ ਮੰਤਰੀ ਸ੍ਰ ਹਰਭਜਨ ਸਿੰਘ ਈ.ਟੀ.ਓ.ਨੂੰ ਉਹਨਾਂ ਦਫਤਰ ਜੰਡਿਆਲਾ ਗੁਰੂ ਵਿਖੇ ਮਿਲਿਆ ਅਤੇ ਜਥੇਬੰਦੀ ਨੇ ਕੈਬਨਿਟ ਮੰਤਰੀ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕੀਤੇ ਯਤਨਾ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਮੁਲਾਜਮਾਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰੀ ਕਰਨ ਲਈ ਉਹਨਾਂ ਦਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ।

ਇਸ ਮੌਕੇ ਜਥੇਬੰਦੀ ਦੇ ਫਾਊਂਡਰ ਜਸਿਵੰਦਰ ਸਿੰਘ ਸਿੱਧੂ ਅਤੇ ਜਥੇਬੰਦੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੀਵਾਲੀ ਮੌਕੇ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਫੈਸਲਾ ਕਰਕੇ ਅਤੇ ਡੀ.ਏ ਦੀ ਕਿਸ਼ਤ ਜਾਰੀ ਕਰਕੇ ਮੁਲਾਜਮ ਵਰਗ ਨੂੰ ਵੱਡੇ ਤੋਹਫੇ ਦਿੱਤੇ ਗਏ ਹਨ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਇਤਿਹਾਸਕ ਫੈਸਲੇ ਲਈ ਜਥੇਬੰਦੀ ਵੱਲੋਂ ਕੈਬਨਿਟ ਮੰਤਰੀ ਸ੍ਰ.ਹਰਭਜਨ ਸਿੰਘ ਈ.ਟੀ.ਓ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਸੁਹਿੰਦਰ ਕੌਰ ਜੋ ਖੁਦ ਅਧਿਆਪਕਾ ਹਨ, ਦਾ ਸਨਮਾਨ ਕੀਤਾ ਗਿਆ ਹੈ।ਇਸ ਮੌਕੇ ਅਧਿਆਪਕਾਂ ਦੇ ਰਹਿੰਦੇ ਮਸਲੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਉਣ ਤੇ ਉਹਨਾਂ ਜਲਦ ਜਥੇਬੰਦੀ ਨੂੰ ਚੰਡੀਗੜ੍ਹ ਸੱਦ ਕੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

