ਪਿਸਤੌਲ ਦਿਖਾ ਕੇ ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਨੂੰ ਸਕਿਊਰਿਟੀ ਗਾਰਡ ਨੇ ਪਾਈ ਭਾਜੜ, ਦੋਨਾਲੀ ਨਾਲ ਫਾਈਰ ਕਰ ਕੇ ਮੌਕੋ ‘ਤੇ ਕੀਤਾ ਢੇਰ, ਸਾਥੀ ਨੇ ਛੱਡ ਕੇ ਮੌਕੇ ਤੋਂ ਵੱਟੀ ਸ਼ੂਟ…

ਪਿਸਤੌਲ ਦਿਖਾ ਕੇ ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਨੂੰ ਸਕਿਊਰਿਟੀ ਗਾਰਡ ਨੇ ਪਾਈ ਭਾਜੜ, ਦੋਨਾਲੀ ਨਾਲ ਫਾਈਰ ਕਰ ਕੇ ਮੌਕੋ ‘ਤੇ ਕੀਤਾ ਢੇਰ, ਸਾਥੀ ਨੇ ਛੱਡ ਕੇ ਮੌਕੇ ਤੋਂ ਵੱਟੀ ਸ਼ੂਟ…

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਨਸ਼ਾ ਤੇ ਲੁੱਟ-ਖੋਹ ਇਸ ਕਦਰ ਵੱਧ ਗਿਆ ਹੈ ਕਿ ਚਾਰੇ ਪਾਸੇ ਹੀ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਆਏ ਦਿਨ ਕਿਤੇ ਨਾ ਕਿਤੇ ਲੁੱਟ-ਖੋਹ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੀ ਅੰਮ੍ਰਿਤਸਰ ਤੋਂ ਜਿੱਥੇ ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਵਿੱਚੋਂ ਇਕ ਲੁਟੇਰੇ ਨੂੰ ਸਕਿਊਰਿਟੀ ਗਾਰਡ ਨੇ ਮੌਕੇ ਉੱਪਰ ਹੀ ਢੇਰ ਕਰ ਦਿੱਤਾ। ਇਸ ਦੌਰਾਨ ਉਸ ਦਾ ਸਾਥੀ ਮੌਕੇ ਉੱਪਰੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ। ਉਕਤ ਲੁਟੇਰੇ ਪਿਸਤੌਲ ਦੀ ਨੋਕ ਉਹਰ ਪੈਟਰੋਲ ਪੰਪ ਲੁੱਟਣ ਲਈ ਆਏ ਸਨ ਪਰ ਇਹਨਾਂ ਦੀ ਚਾਲ ਉਲਟੀ ਪੈ ਗਈ ਅਤੇ ਇਕ ਲੁਟੇਰੇ ਨੂੰ ਜਿੰਦਗੀ ਤੋਂ ਹੀ ਹੱਥ ਧੋਣੇ ਪਏ।


ਦਰਅਸਲ ਇਸੇ ਪੈਟਰੋਲ ਪੰਪ ਉੱਤੇ ਹੀ ਪਿਛਲੇ ਮਹੀਨੇ ਵੀ ਲੁਟੇਰੇ 90 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ। ਇਸ ਤੋਂ ਬਾਅਦ ਹੀ ਇੱਥੇ ਸੁਰੱਖਿਆ ਦੇ ਮੱਦੇਨਜ਼ਰ ਮੂਸਤੈਦੀ ਰੱਖੀ ਜਾ ਰਹੀ ਸੀ। ਉਕਤ ਘਟਨਾ ਬੀਤੀ ਰਾਤ 9 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੀਆਂ ਵਿਖੇ ਸਥਿਤ ਇੱਕ ਪੈਟਰੋਲ ਪੰਪ ਵਿਖੇ ਵਾਪਰੀ ਹੈ। ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ ਉਪਰ ਆਏ ਅਤੇ ਲੁੱਟ ਦੀ ਨੀਅਤ ਦੇ ਨਾਲ ਮੋਟਰਸਾਈਕਲ ’ਤੇ ਪਿੱਛੇ ਬੈਠੇ ਨੌਜਵਾਨ ਨੇ ਹੇਠਾਂ ਉਤਰ ਕੇ ਪਿਸਤੌਲ ਦੇ ਜੋਰ ਉੱਤੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਪਿਸਤੌਲ ਤਾਣ ਕੇ ਪੈਸੇ ਕੱਢਣ ਲਈ ਕਿਹਾ। ਇਹ ਦੇਖ ਕੇ ਨੇੜੇ ਹੀ ਖੜੇ ਗਾਰਡ ਨੇ ਵੀ ਆਪਣੀ ਦੋਨਾਲੀ ਤਿਆਰ ਕਰ ਲਈ ਅਤੇ ਮੁਕਾਬਲੇ ਲਈ ਤਿਆਰ ਹੋ ਗਿਆ।


ਇਸ ਦੌਰਾਨ ਜਿਵੇਂ ਹੀ ਲੁਟੇਰੇ ਨੇ ਗੋਲੀ ਚਲਾਉਣੀ ਸ਼ੁਰੂ ਕੀਤੀ ਤਾਂ ਗਾਰਡ ਨੇ ਬਿਨਾਂ ਸਮਾਂ ਬਰਬਾਦ ਕੀਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਗੋਲੀ ਲੁਟੇਰੇ ਨੂੰ ਲੱਗੀ, ਤਾਂ ਲੁਟੇਰੇ ਨੇ ਫਿਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਕਿਊਰਿਟੀ ਗਾਰਡ ਨੇ ਆਪਣੀ ਦੋਨਾਲੀ ਰਾਹੀ ਦੂਜਾ ਫਾਇਰ ਕੀਤਾ ਅਤੇ ਲੁਟੇਰੇ ਨੂੰ ਮੌਕੇ ਉੱਪਰ ਹੀ ਢੇਰ ਕਰ ਦਿੱਤਾ। ਇਸ ਦੌਰਾਨ ਲੁਟੇਰੇ ਦਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਿਹਾ। ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੁਟੇਰੇ ਦੇ ਨਾਲ-ਨਾਲ ਉਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

error: Content is protected !!