ਅੰਮ੍ਰਿਤਪਾਲ ਸਿੰਘ ਨੇ ਕੀਤਾ ਪੰਨੂ ਦਾ ਸਮੱਰਥਨ, ਕਿਹਾ-ਖਾਲਿਸਤਾਨ ‘ਚ ਹੀ ਮਿਲੇਗਾ ਸਿੱਖਾਂ ਨੂੰ ਇਨਸਾਫ, 1100 ਨੌਜਵਾਨਾਂ ਨੂੰ ਛਕਾਇਆ ਅੰਮ੍ਰਿਤ, ਇਕ ਨੌਜਵਾਨ ਮੂੰਹ ‘ਤੇ ਕਾਲਖ ਲਾ ਕੇ ਆ ਪਹੁੰਚਿਆ, ਤਾਂ…

ਅੰਮ੍ਰਿਤਪਾਲ ਸਿੰਘ ਨੇ ਕੀਤਾ ਪੰਨੂ ਦਾ ਸਮੱਰਥਨ, ਕਿਹਾ-ਖਾਲਿਸਤਾਨ ‘ਚ ਹੀ ਮਿਲੇਗਾ ਸਿੱਖਾਂ ਨੂੰ ਇਨਸਾਫ, 1100 ਨੌਜਵਾਨਾਂ ਨੂੰ ਛਕਾਇਆ ਅੰਮ੍ਰਿਤ, ਇਕ ਨੌਜਵਾਨ ਮੂੰਹ ‘ਤੇ ਕਾਲਖ ਲਾ ਕੇ ਆ ਪਹੁੰਚਿਆ, ਤਾਂ…

ਅੰਮ੍ਰਿਤਸਰ (ਵੀਓਪੀ ਬਿਊਰੋ) ਖਾਲਿਸਤਾਨ ਵੱਲ ਜਾਣ ਵਾਲੇ ਹਰ ਰਸਤੇ ਦਾ ਮੈਂ ਸਮੱਰਥਨ ਕਰਦਾ ਹਾਂ, ਗੁਰਪਤਵੰਤ ਪੰਨੂ ਭਾਵੇਂ ਅੰਮ੍ਰਿਤਧਾਰੀ ਨਹੀਂ ਹੈ ਪਰ ਉਹ ਸਿੱਖ ਧਰਮ ਦੀ ਗੱਲ ਕਰਦਾ ਹੈ, ਇਸ ਲਈ ਮੈਂ ਉਸ ਦਾ ਸਮਰਥਨ ਕਰਦਾ ਹਾਂ। ਜਦ ਤਕ ਖਾਲਿਸਤਾਨ ਦਾ ਆਜ਼ਾਦ ਰਾਜ ਨਹੀਂ ਮਿਲਦਾ, ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ। ਇਹ ਕਹਿਣਾ ਹੈ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਹਥਿਆਰਬੰਦ ਸਮਰਥਕਾਂ ਦੇ ਨਾਲ ਅੰਮ੍ਰਿਤਪਾਨ ਮੁਹਿੰਮ ਵਿਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਇਸ ਦੌਰਾਨ 1100 ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਇਸ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਰਾਗ ਅਲਾਪਿਆ ਅਤੇ ਸਿੱਖਾਂ ਦੇ ਲਈ ਵੱਖਰੇ ਰਾਜ ਦੀ ਹਮਾਇਤ ਕੀਤੀ।

ਇਸ ਦੌਰਾਨ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਨੂੰ ਅੱਤਵਾਦੀ ਐਲਾਨੇ ਜਾਣ ‘ਤੇ ਅੰਮ੍ਰਿਤਪਾਲ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਤੈਅ ਕਰਦੀਆਂ ਹਨ ਕਿ ਕੌਣ ਅੱਤਵਾਦੀ ਹੈ ਅਤੇ ਕੌਣ ਸੰਤ। ਇਸ ਦੌਰਾਨ ਉਹਨਾਂ ਨੇ ਗੁਰਪਤਵੰਤ ਪੰਨੂ ਦਾ ਖੁੱਲ੍ਹ ਕੇ ਸਮੱਰਥਨ ਕੀਤਾ। ਇਸ ਦੌਰਾਨ ਗੱਲ ਕਰਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਅੰਮ੍ਰਿਤ ਪਾਨ ਕਰਕੇ ਸਿੱਖ ਯੋਧੇ ਬਣਨਾ ਚਾਹੀਦਾ ਹੈ ਅਤੇ ਇਤਿਹਾਸ ਤੋਂ ਸੇਧ ਲੈ ਕੇ ਆਪਣੀ ਆਵਾਜ਼ ਬੁਲੰਦ ਕਰਕੇ ਸਿੱਖ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ। ਇਸ ਦੌਰਾਨ ਪੰਜ ਪਿਆਰਿਆਂ ਨੇ ਸੈਂਕੜੇ ਨੌਜਵਾਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ। ਇਸ ਦੌਰਾਨ ਹਰਿਮੰਦਰ ਸਾਹਿਬ ਪਰਿਸਰ ਦੇ ਅੰਦਰ ਅਤੇ ਬਾਹਰ ਸਿਵਲ ਵਰਦੀ ਵਿੱਚ ਭਾਰੀ ਪੁਲਿਸ ਫੋਰਸ ਅਤੇ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਤਾਇਨਾਤ ਸਨ।

ਇਸ ਦੌਰਾਨ ਹੀ ਇਕ ਹੋਰ ਘਟਨਾ ਵੀ ਸਾਹਮਣੇ ਆਈ ਜਦ ਕਪੂਰਥਲਾ ਦਾ ਰਹਿਣ ਵਾਲਾ ਕੁਲਜਿੰਦਰ ਸਿੰਘ ਨਾਂ ਦਾ ਨੌਜਵਾਨ ਕਾਲੇ ਕੱਪੜੇ ਪਾ ਕੇ ਅਤੇ ਮੂੰਹ ‘ਤੇ ਕਾਲਖ ਲਾ ਕੇ ਉੱਥੇ ਪਹੁੰਚ ਗਿਆ। ਇਸ ਦੌਰਾਨ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਇਸ ਦੌਰਾਨ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਉਸ ਦਾ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ। ਉਹ ਮੂੰਹ ਕਾਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ। ਸੰਗਤ ਉਸ ਨੂੰ ਬਾਹਰ ਲੈ ਗਈ, ਉਹ ਇਸ ਬਾਰੇ ਗੁੱਸੇ ਨਹੀਂ ਹੈ। ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਨੂੰ ਸਜ਼ਾ ਦੇਵੇ ਤਾਂ ਉਹ ਉਸ ਲਈ ਵੀ ਤਿਆਰ ਹਨ। ਆਉਣ ਵਾਲੇ ਦਿਨਾਂ ਵਿੱਚ ਉਹ ਖੁਲਾਸਾ ਕਰਨਗੇ ਕਿ ਇਸ ਧਰਨੇ ਦਾ ਕਾਰਨ ਕੀ ਸੀ।

error: Content is protected !!