Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
2
8 ਲੱਖ ਰੁਪਏ ਦੇ ਕੇ ਮਾਂ-ਪਿਓ ਨੇ ਆਪਣੇ ਹੀ ਪੁੱਤ ਨੂੰ ਮਰਵਾ ਦਿੱਤਾ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ…
Latest News
National
8 ਲੱਖ ਰੁਪਏ ਦੇ ਕੇ ਮਾਂ-ਪਿਓ ਨੇ ਆਪਣੇ ਹੀ ਪੁੱਤ ਨੂੰ ਮਰਵਾ ਦਿੱਤਾ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ…
November 2, 2022
Voice of Punjab
8 ਲੱਖ ਰੁਪਏ ਦੇ ਕੇ ਮਾਂ-ਪਿਓ ਨੇ ਆਪਣੇ ਹੀ ਪੁੱਤ ਨੂੰ ਮਰਵਾ ਦਿੱਤਾ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ…
ਹੈਦਰਾਬਾਦ (ਵੀਓਪੀ ਬਿਊਰੋ) ਹੈਦਰਾਬਾਦ ਵਿੱਚ ਇਕ ਮਾਂ-ਬਾਪ ਨੇ ਆਪਣੇ ਹੀ ਸਕੇ ਪੁੱਤ ਨੂੰ ਮਰਵਾਉਣ ਦੇ ਲਈ 8 ਲੱਖ ਰੁਪਏ ਦੀ ਸੁਪਾਰੀ ਦੇ ਦਿੱਤੀ ਅਤੇ ਆਪਣੇ ਨੌਜਵਾਨ ਪੁੱਤ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ। ਇਹ ਘਟਨਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮ੍ਰਿਤਕ ਨੌਜਵਾਨ ਪੁੱਤ ਸਾਈ ਰਾਮ ਦੀ ਉਮਰ 26 ਸਾਲ ਸੀ ਅਤੇ ਘਟਨਾ ਤੋਂ ਬਾਅਦ ਪੁਲਿਸ ਨੇ ਨੌਜਵਾਨ ਨੂੰ ਮਾਰਨ ਵਾਲੇ 4 ਹਮਲਾਵਰਾਂ ਤੇ ਮ੍ਰਿਤਕ ਲੜਕੇ ਦੇ ਪਿਤਾ ਰਾਮ ਸਿੰਘ ਅਤੇ ਮਾਤਾ ਰਾਣੀ ਬਾਈ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਪੁਲਿਸ ਨੇ ਹਮਲਾਵਰਾਂ ਖਿਲਾਫ ਸਾਈ ਰਾਮ ਨੂੰ ਗਲਾ ਘੁੱਟ ਕੇ ਮਾਰਨ ਅਤੇ ਮ੍ਰਿਤਕ ਦੇ ਮਾਤਾ-ਪਿਤਾ ਖਿਲਾਫ ਕਤਲ ਲਈ ਸੁਪਾਰੀ ਦੇਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਜਦ ਪੁਲਿਸ ਨੂੰ ਬੀਤੀ 18 ਅਕਤੂਬਰ ਨੂੰ ਸ਼ਹਿਰ ਦੇ ਇਕ ਇਲਾਕੇ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਸਥਾਨਕ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਅਤੇ ਇਸ ਦੌਰਾਨ ਉਹਨਾਂ ਨੂੰ ਜਾਣਕਾਰੀ ਮਿਲੀ ਮ੍ਰਿਤਕ ਦੇ ਮਾਤਾ-ਪਿਤਾ ਨੇ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਹੈ ਕਿ ਉਹਨਾਂ ਦਾ ਬੇਟਾ ਲਾਪਤਾ ਹੋ ਗਿਆ ਹੈ। ਸੀਸੀਟੀਵੀ ਫੂਟੇਜ ਵਿੱਚ ਘਟਨਾ ਸਥਾਨ ਉੱਪਰ ਜੋ ਕਾਰ ਦੇਖੀ ਗਈ ਸੀ, ਉਹ ਹੀ ਕਾਰ ਲੈ ਕੇ ਮ੍ਰਿਤਕ ਦੇ ਮਾਤਾ-ਪਿਤਾ ਲਾਸ਼ ਦੀ ਸ਼ਨਾਖਤ ਕਰਨ ਲਈ ਮੁਰਦਾਘਰ ਆ ਗਏ, ਜਿਸ ਤੋਂ ਉਨ੍ਹਾਂ ਨੂੰ ਫੜਿਆ ਗਿਆ ਸੀ। ਉਹਨਾਂ ਦੇ ਕਾਬੂ ਆਉਂਦੇ ਹੀ ਮਾਮਲੇ ਤੋਂ ਭੇਦ ਉੱਠ ਗਿਆ।
ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਰਾਮ ਸਿੰਘ ਇੱਕ ਸਰਕਾਰੀ ਗੁਰੂਕੁਲ ਦਾ ਪ੍ਰਿੰਸੀਪਲ ਹੈ ਅਤੇ ਉਸ ਦੀ ਪਤਨੀ ਹਾਊਸ ਵਾਈਫ ਹੈ। ਉਹਨਾਂ ਦੀ ਧੀ ਅਮਰੀਕਾ ਵਿੱਚ ਰਹਿੰਦੀ ਹੈ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤੀ-ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸ਼ਰਾਬ ਦੇ ਪੈਸੇ ਨਾ ਦੇਣ ‘ਤੇ ਉਨ੍ਹਾਂ ਦੀ ਕੁੱਟਮਾਰ ਕਰਦਾ ਸੀ। ਹੁਜ਼ੁਰਾਬਾਦ ਸਰਕਲ ਇੰਸਪੈਕਟਰ ਰਾਮ ਲਿੰਗਾ ਰੈੱਡੀ ਦੇ ਅਨੁਸਾਰ, ਜੋੜੇ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਰਾਣੀ ਬਾਈ ਦੇ ਭਰਾ ਸਤਿਆਨਾਰਾਇਣ ਤੋਂ ਮਦਦ ਮੰਗੀ ਸੀ। 18 ਅਕਤੂਬਰ ਨੂੰ ਸਤਿਆਨਾਰਾਇਣ ਅਤੇ ਇੱਕ ਕਾਤਲ ਸਾਈ ਰਾਮ ਨੂੰ ਕਾਰ ਰਾਹੀਂ ਇੱਕ ਮੰਦਰ ਲੈ ਗਏ, ਜਿੱਥੇ ਉਨ੍ਹਾਂ ਨੇ ਸਾਈ ਰਾਮ ਨੂੰ ਬਹੁਤ ਜ਼ਿਆਦਾ ਸ਼ਰਾਬ ਪਿਲਾਈ ਅਤੇ ਫਿਰ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।
Post navigation
ਵਿਦੇਸ਼ ਗਈ ਔਰਤ ਨੇ ਘਰਵਾਲੇ ਨੂੰ ਫੋਨ ਕਰ ਕੇ ਕਿਹਾ- ਬਚਾਅ ਲਓ ਇੱਥੇ ਰੋਜ਼ ਹੁੰਦੈ ਸਰੀਰਕ ਸ਼ੋਸ਼ਣ, ਘਰਵਾਲਾ ਪਹੁੰਚਿਆ ਪੁਲਿਸ ਕੋਲ ਤੇ ਦੱਸੀ ਸਾਰੀ ਸੱਚਾਈ…
2 ਜਗ੍ਹਾ ਔਰਤਾਂ ਦੀ ਸ਼ਰੇਆਮ ਹੋ ਰਹੀ ਡਾਂਗਾਂ ਦੇ ਨਾਲ ਕੁੱਟਮਾਰ ਦੀਆਂ ਵੀਡੀਓਜ਼ ਹੋਈਆਂ ਵਾਇਰਲ, ਸਿਆਸੀ ਵਿਰੋਧੀ ਬੋਲੇ ‘ਆਪ’ ਸਰਕਾਰ ਤਾਂ ਆਪਣੀ ਵਿਧਾਇਕਾ ਦੇ ਪਏ ਥੱਪੜਾਂ ਸਬੰਧੀ ਨਾ ਕਰ ਸਕੀ ਕੋਈ ਕਾਰਵਾਈ ਹੁਣ ਕੀ ਕਰਨਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us