ਹਾਈ ਕੋਰਟ ਨੇ ਕਿਹਾ ਜੇ ਔਰਤ ਪਤੀ ਤੋਂ ਇਲਾਵਾ ਹੋਰ ਮਰਦ ਨਾਲ ਰੱਖੇਗੀ ਸਰੀਰਕ ਸਬੰਧ ਤਾਂ ਭੁਗਤਣੀ ਪਵੇਗੀ ਇਹ ਸਜ਼ਾ…

ਹਾਈ ਕੋਰਟ ਨੇ ਕਿਹਾ ਜੇ ਔਰਤ ਪਤੀ ਤੋਂ ਇਲਾਵਾ ਹੋਰ ਮਰਦ ਨਾਲ ਰੱਖੇਗੀ ਸਰੀਰਕ ਸਬੰਧ ਤਾਂ ਭੁਗਤਣੀ ਪਵੇਗੀ ਇਹ ਸਜ਼ਾ…

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਕ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਔਰਤ ਆਪਣੇ ਘਰ ਵਾਲੇ ਤੋਂ ਇਲਾਵਾ ਕਿਸੇ ਹੋਰ ਮਰਦ ਦੇ ਨਾਲ ਸਰੀਰਕ ਸਬੰਧ ਬਣਾਵੇਗੀ ਤਾਂ ਉਹ ਔਰਤ ਆਪਣੇ ਪਤੀ ਨਾਲ ਤਲਾਕ ਲੈਣ ਤੋਂ ਬਾਅਦ ਪਤੀ ਤੋਂ ਮਿਲਣ ਵਾਲੇ ਸਥਾਈ ਗੁਜਾਰੇ ਭੱਤੇ ਦੀ ਹੱਕਦਾਰ ਨਹੀਂ ਰਹੇਗੀ। ਇਸ ਦੇ ਨਾਲ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਇਹ ਉਹਨਾਂ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ, ਜਦ ਤਲਾਕ ਤੋਂ ਪਹਿਲਾਂ ਇਹ ਸਾਬਤ ਹੋ ਜਾਂਦਾ ਹੈ ਕਿ ਔਰਤ ਦੇ ਕਿਸੇ ਵਿਦੇਸ਼ੀ ਪੁਰਸ਼ ਨਾਲ ਸਬੰਧ ਹਨ ਅਤੇ ਇਹ ਤਲਾਕ ਦੇਣ ਦਾ ਕਾਰਨ ਹੈ। ਫਿਰ ਅਜਿਹੇ ਮਾਮਲਿਆਂ ਵਿੱਚ ਔਰਤ ਤਲਾਕ ਤੋਂ ਬਾਅਦ ਆਪਣੇ ਪਤੀ ਤੋਂ ਸਥਾਈ ਗੁਜਾਰਾ ਲੈਣ ਦੀ ਹੱਕਦਾਰ ਨਹੀਂ ਹੈ।


ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਦੀ ਡਿਵੀਜ਼ਨ ਬੈਂਚ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਇਹ ਫੈਸਲਾ ਸੁਣਾਉਂਦੇ ਹੋਏ ਔਰਤ ਵੱਲੋਂ ਪੱਕੇ ਤੌਰ ’ਤੇ ਗੁਜ਼ਾਰੇ ਲਈ ਪੈਸੇ ਦੀ ਮੰਗ ਨੂੰ ਰੱਦ ਕਰ ਦਿੱਤਾ। ਔਰਤ ਵੱਲੋਂ ਅੰਬਾਲਾ ਦੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਪੱਕੇ ਤੌਰ ‘ਤੇ ਗੁਜ਼ਾਰੇ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅੱਗੇ ਕਿਹਾ ਕਿ ਜੇ ਅੱਤਿਆਚਾਰ ਦੇ ਆਧਾਰ ‘ਤੇ ਤਲਾਕ ਦੀ ਮੰਗ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਔਰਤ ਸਥਾਈ ਗੁਜ਼ਾਰੇ ਦੀ ਹੱਕਦਾਰ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਔਰਤ ਦੇ ਕਿਸੇ ਵਿਦੇਸ਼ੀ ਮਰਦ ਨਾਲ ਸਬੰਧ ਹਨ, ਇਸ ਆਧਾਰ ‘ਤੇ ਤਲਾਕ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਔਰਤ ਸਥਾਈ ਗੁਜ਼ਾਰੇ ਦੀ ਹੱਕਦਾਰ ਨਹੀਂ ਹੈ।

error: Content is protected !!