ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਾਰਨੇਟ ਅਸਟ੍ਰੇਲੀਆ ਵਿਖੇ ਕਬੱਡੀ ਕੱਪ 6 ਨਵੰਬਰ ਨੂੰ

ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ ਵਿਕਟੋਰੀਆ ਦੇ ਮੁੱਖ ਮੰਤਰੀ
ਕਬੱਡੀ ਕੱਪ ਵਿੱਚ ਪੰਜਾਬ ਦੇ ਉੱਚ ਚੋਟੀ ਦੇ ਖਿਡਾਰੀ ਵੀ ਦਿਖਾਉਣਗੇ ਆਪਣਾ ਜੋਹਰ
ਪਾਤੜਾਂ(ਵੀਓਪੀ ਬਿਊਰੋ) ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਾਰਨੇਟ ਅਸਟ੍ਰੇਲੀਆ ਵਿਖੇ ਕਬੱਡੀ ਕੱਪ 6 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਬੰਧਕ ਕੁਲਦੀਪ ਸਿੰਘ ਬਾਸੀ ਭਲਵਾਨ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਕਬੱਡੀ ਕੱਪ ਵਿੱਚ ਪੰਜਾਬ ਦੇ ਕਈ ਉੱਚ ਚੋਟੀ ਦੇ ਖਿਡਾਰੀ ਵੀ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਦੇ ਜੌਹਰ ਦਿਖਾਉਣ ਦਾ ਮੌਕਾ ਮਿਲੇਗਾ।

ਇਸ ਦੋਰਾਨ ਉਹਨਾਂ ਨੇ ਦੱਸਿਆ ਕਿ ਇਹ ਕਬੱਡੀ ਕੱਪ ਮੈਚ ਸਵੇਰੇ 11:30 ਵਜੇ ਸਟਾਰਟ ਹੋਵੇਗਾ, ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਇਸ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਿਕਟੋਰੀਆ ਦੇ ਮੁੱਖ ਮੰਤਰੀ ਡੈਨੀਅਲ ਅਨਡਰੁਅਜ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

