ਜਨਮ ਦਿਨ ਮਨਾਉਣ ਇੱਕੋ ਕਾਰ ‘ਚ 5 ਦੋਸਤ ਗਏ ਸ਼ਹਿਰ ਤੋਂ ਬਾਹਰ, 2 ਸਕੇ ਭਰਾਵਾਂ ਸਣੇ 4 ਜਣਿਆਂ ਦੀ ਮੌਤ, ਜ਼ਖਮੀ ਦੋਸਤ ਨੇ ਦੱਸਿਆ…

ਜਨਮ ਦਿਨ ਮਨਾਉਣ ਇੱਕੋ ਕਾਰ ‘ਚ 5 ਦੋਸਤ ਗਏ ਸ਼ਹਿਰ ਤੋਂ ਬਾਹਰ, 2 ਸਕੇ ਭਰਾਵਾਂ ਸਣੇ 4 ਜਣਿਆਂ ਦੀ ਮੌਤ, ਜ਼ਖਮੀ ਦੋਸਤ ਨੇ ਦੱਸਿਆ…

ਸ੍ਰੀਗੰਗਾਨਗਰ (ਵੀਓਪੀ ਬਿਊਰੋ) ਰਾਜਸਥਾਨ ਦੇ ਜਿਲ੍ਹਾ ਰੀਗੰਗਾਨਗਰ ਵਿੱਚ ਇਕ ਦਰਦਨਾਕ ਸੜਕੀ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ, ਇਸ ਦੌਰਾਨ ਉਹਨਾਂ ਦੇ ਇਕ ਦੋਸਤ ਦਾ ਬਚਾਅ ਹੋ ਗਿਆ ਅਤੇ ਉਹ ਇਸ ਸਮੇਂ ਗੰਭੀਰ ਹਾਲਾਤ ਵਿੱਚ ਹਸਪਤਾਲ ਵਿਖੇ ਇਲਾਜ ਅਧੀਨ ਹੈ। ਮੁੱਢਲੀ ਜਾਣਕਾਰੀ ਮਿਲੀ ਹੈ ਕਿ ਉਕਤ ਦੋਸਤਾਂ ਵਿੱਚੋਂ ਕਿਸੇ ਇਕ ਦਾ ਜਨਮ ਦਿਨ ਸੀ ਅਤੇ ਇਸੇ ਖੁਸ਼ੀ ਵਿੱਚ ਸਾਰੇ ਦੋਸਤ ਇਕ ਕਾਰ ਵਿੱਚ ਸਵਾਰ ਹੋ ਪਾਰਟੀ ਕਰਨ ਲਈ ਗਏ ਸਨ। ਮਰਨ ਵਾਲਿਆਂ ਵਿੱਚ 2 ਸਕੇ ਭਰਾ ਵੀ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਨੌਜਵਾਨਾਂ ਦੇ ਘਰਾਂ ‘ਚ ਮਾਤਮ ਛਾ ਗਿਆ ਹੈ। ਹਾਦਸੇ ਦੀ ਖਬਰ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਪੁਲਿਸ ਮੁਤਾਬਕ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਅਨੂਪਗੜ੍ਹ ਥਾਣਾ ਖੇਤਰ ਵਿਚ ਵਾਪਰਿਆ। ਜਾਣਕਾਰੀ ਮਿਲੀ ਹੈ ਕਿ ਅਨੂਪਗੜ੍ਹ ਦੇ ਰਹਿਣ ਵਾਲੇ ਜਤਿੰਦਰ ਦਾ ਜਨਮ ਦਿਨ ਸੀ। ਉਹ ਰਾਤ ਨੂੰ ਕਾਰ ਵਿਚ ਆਪਣੇ ਸਕੇ ਭਰਾ ਅੰਕੁਸ਼ ਅਤੇ ਤਿੰਨ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਗਿਆ ਸੀ। ਐਤਵਾਰ ਨੂੰ ਦੇਰ ਰਾਤ ਪੰਜੇ ਨੌਜਵਾਨ ਉਥੋਂ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਭਾਰਤ ਮਾਲਾ ਰੋਡ ਪ੍ਰਾਜੈਕਟ ਦੇ ਪੁਲ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ‘ਚ ਜਤਿੰਦਰ ਅਤੇ ਅੰਕੁਸ਼ ਸਮੇਤ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਪੰਜਵਾਂ ਸਾਥੀ ਵਸੀਮ ਅਕਰਮ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

error: Content is protected !!