Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
11
ਹਿੰਦੂ ਨੇਤਾ ਸੂਰੀ ਨੂੰ ਗੋਲ਼ੀਆਂ ਮਾਰਨ ਵਾਲੇ ਦੇ ਘਰ ਅੱਗੇ ਠਿੱਕਰੀ ਪਹਿਰਾ ਲਾ ਕੇ ਬੈਠ ਗਏ ਨਿਹੰਗ ਸਿੰਘ, ਕਿਹਾ-ਪਰਿਵਾਰ ਦੀ ਸੁਰੱਖਿਆ ਲਈ ਤਿਆਰ ਹਾਂ…
Latest News
Punjab
ਹਿੰਦੂ ਨੇਤਾ ਸੂਰੀ ਨੂੰ ਗੋਲ਼ੀਆਂ ਮਾਰਨ ਵਾਲੇ ਦੇ ਘਰ ਅੱਗੇ ਠਿੱਕਰੀ ਪਹਿਰਾ ਲਾ ਕੇ ਬੈਠ ਗਏ ਨਿਹੰਗ ਸਿੰਘ, ਕਿਹਾ-ਪਰਿਵਾਰ ਦੀ ਸੁਰੱਖਿਆ ਲਈ ਤਿਆਰ ਹਾਂ…
November 11, 2022
Voice of Punjab
ਹਿੰਦੂ ਨੇਤਾ ਸੂਰੀ ਨੂੰ ਗੋਲ਼ੀਆਂ ਮਾਰਨ ਵਾਲੇ ਦੇ ਘਰ ਅੱਗੇ ਠਿੱਕਰੀ ਪਹਿਰਾ ਲਾ ਕੇ ਬੈਠ ਗਏ ਨਿਹੰਗ ਸਿੰਘ…
ਅੰਮ੍ਰਿਤਸਰ (ਵੀਓਪੀ ਬਿਊਰੋ) ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਾਤਲ ਦੇ ਘਰ ਦੇ ਬਾਹਰ ਨਿਹੰਗ ਜੱਥੇਬੰਦੀਆਂ ਨੇ ਠਿੱਕਰੀ ਪਹਿਰਾ ਲਾ ਕੇ ਰੱਖਿਆ ਹੋਇਆ ਹੈ। ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਰਾਮਗੜ੍ਹੀਆ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਭਲਕੇ ਉਸਦਾ ਰਿਮਾਂਡ ਪੂਰਾ ਹੋ ਰਿਹਾ ਹੈ। ਨਿਹੰਗ ਜੱਥੇਬੰਦੀਆਂ ਨੇ ਕਿਹਾ ਕਿ ਸੰਦੀਪ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿੱਖ ਕੌਮ ਦੀ ਹੈ। ਇਸ ਲਈ ਉਸ ਦੇ ਘਰ ਦੇ ਬਾਹਰ ਹਰ ਰੋਜ਼ ਨਿਹੰਗ ਸਿੱਖ ਸੁਰੱਖਿਆ ਲਈ ਤਿਆਰ ਰਹਿਣਗੇ। ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਹੋਣ ਤੱਕ ਉਹ ਉੱਥੇ ਹੀ ਰਹਿਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸੁਧੀਰ ਸੂਰੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਕੁਝ ਮਿੰਟਾਂ ਵਿੱਚ ਹੀ ਗੋਲੀ ਚਲਾਉਣ ਵਾਲੇ ਸੰਦੀਪ ਸਿੰਘ ਰਾਮਗੜ੍ਹੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਕੋਲੋਂ ਉਹ ਪਿਸਤੌਲ ਵੀ ਬਰਾਮਦ ਹੋਇਆ, ਜਿਸ ਤੋਂ ਉਸ ਨੇ ਸੂਰੀ ਦਾ ਕਤਲ ਕੀਤਾ ਸੀ। ਉਦੋਂ ਤੋਂ ਉਸ ਦਾ ਪਰਿਵਾਰ ਘਰੋਂ ਭੱਜ ਰਿਹਾ ਸੀ। ਇਸ ਦੇ ਨਾਲ ਹੀ ਕਈ ਹਿੰਦੂ ਸੰਗਠਨ ਸੰਦੀਪ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦੇ ਰਹੇ ਸਨ। ਜਿਸ ਤੋਂ ਬਾਅਦ ਹੁਣ ਨਿਹੰਗ ਸਿੱਖ ਜੱਥੇਬੰਦੀਆਂ ਨੇ ਘਰ ਦੇ ਬਾਹਰ ਡੇਰੇ ਲਾ ਲਏ ਹਨ।
Post navigation
ਕੋਟਕਪੂਰਾ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ, ਸੂਬੇ ਵਿਚ ਲਾਇਸੰਸੀ ਹਥਿਆਰਾਂ ਦੀ ਸਮੀਖਿਆ ਕਰਨ ਦੇ ਆਦੇਸ਼ ਅਤੇ ਸੂਬੇ ਭਰ ‘ਚ ਨਾਕੇਬੰਦੀ ਅਤੇ ਪਹਿਰਾ ਵਧਾਉਣ ਦੇ ਹੁਕਮ
ਪਹਿਲਾਂ ਹਿੰਦੂ ਨੇਤਾ, ਫਿਰ ਡੇਰਾ ਪ੍ਰੇਮੀ ਤੇ ਹੁਣ ਇਸ ਡੇਰੇ ਦੇ ਮਹੰਤ ਦਾ ਕਰ ਦਿੱਤਾ ਕਤਲ, ਖੂਨ ਨਾਲ ਲੱਥਪੱਥ ਲਾਸ਼ ਮਿਲੀ ਤਾਂ ਸ਼ਰਧਾਲੂਆਂ ਦੀਆਂ ਨਿਕਲੀਆਂ ਚੀਕਾਂ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us