ਗੁਰਪਤਵੰਤ ਪੰਨੂ ਨੇ ਫਿਰ ਅਲਾਪਿਆ ਖਾਲਿਸਤਾਨੀ ਰਾਗ, ਕਿਹਾ- ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲਿਆਂ ਨੂੰ ਦੇਵਾਂਗੇ ਲੱਖਾਂ ਰੁਪਏ, ਹੁਣ ਇਹਨਾਂ ਨੂੰ ਦਿੱਤੀ ਧਮਕੀ…

ਗੁਰਪਤਵੰਤ ਪੰਨੂ ਨੇ ਫਿਰ ਅਲਾਪਿਆ ਖਾਲਿਸਤਾਨੀ ਰਾਗ, ਕਿਹਾ- ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲਿਆਂ ਨੂੰ ਦੇਵਾਂਗੇ ਲੱਖਾਂ ਰੁਪਏ, ਹੁਣ ਇਹਨਾਂ ਨੂੰ ਦਿੱਤੀ ਧਮਕੀ…


ਚੰਡੀਗੜ੍ਹ (ਵੀਓਪੀ ਬਿਊਰੋ) ਪਹਿਲਾਂ ਜਦੋਂ ਅੰਮ੍ਰਿਤਸਰ ਵਿੱਚ ਹਿੰਦੂ ਨੇਤਾ ਸੁਧੀਰ ਸੁਰੀ ਦਾ ਕਤਲ ਹੋਇਆ ਤਾਂ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਉਹ ਕਤਲ ਕਰਨ ਵਾਲੇ ਸੰਦੀਪ ਦੇ ਪਰਿਵਾਰ ਨੂੰ 10 ਲੱਖ ਰੁਪਏ ਦੇ ਮਦਦ ਕਰਨਗੇ ਤਾਂ ਜੋ ਉਹ ਆਪਣੀ ਕਾਨੂੰਨੀ ਲੜਾਈ ਲੜ ਸਕਣ। ਇਸੇ ਤਰਹਾਂ ਜਦ ਹੁਣ ਕੋਟਰਪੁਰਾ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ ਗਈ ਤਾਂ ਇਸ ਦੌਰਾਨ ਵੀ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇਇਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਲਿਆਂ ਨੂੰ SFJ ਵੱਲੋਂ 2.50 ਲੱਖ ਰੁਪਏ ਦਿੱਤੇ ਜਾਣਗੇ। ਇਸ ਦੌਰਾਨ ਉਹਨਾਂ ਨੇ ਵੀਡੀਓ ਵਿੱਚ ਫਿਰ ਤੋਂ ਖਾਲਿਸਤਾਨੀ ਰਾਗ ਅਲਾਪਿਆ।


ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਅਗਲੇ ਹੀ ਦਿਨ ਅੱਤਵਾਦੀ ਪੰਨੂ ਨੇ ਇਹ ਵੀਡੀਓ ਜਾਰੀ ਕੀਤੀ ਹੈ ਅਤੇ ਉਹ ਨੌਜਵਾਨਾਂ ਨੂੰ ਭੜਕਾਉਂਦਾ ਨਜ਼ਰ ਆ ਰਿਹਾ ਹੈ। ਅੱਤਵਾਦੀ ਪੰਨੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਹਰ ਨੌਜਵਾਨ ਨੂੰ SFJ ਵੱਲੋਂ 2.50 ਲੱਖ ਰੁਪਏ ਦਿੱਤੇ ਜਾਣਗੇ, ਤਾਂ ਜੋ ਉਹ ਕਾਨੂੰਨੀ ਲੜਾਈ ਲੜ ਸਕਣ। ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਗੁਲਾਮੀ ਵਿੱਚ ਜੀਅ ਰਹੇ ਹਨ, ਇਸ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ। ਇਸ ਦੌਰਾਨ ਪੰਨੂ ਨੇ ਪੰਜਾਬ ਵਿੱਚ ਰਹਿੰਦੇ ਹਿੰਦੂਆਂ ਅਤੇ ਹਿੰਦੂ ਆਗੂਆਂ ਨੂੰ ਭਾਰਤ ਸਰਕਾਰ ਜਾਂ ਖਾਲਿਸਤਾਨ ਵਿੱਚੋਂ ਇੱਕ ਦੀ ਚੋਣ ਕਰਨ ਦੀ ਸਲਾਹ ਦਿੱਤੀ ਹੈ।


ਇਸ ਦੌਰਾਨ ਉਨ੍ਹਾਂ ਬਲਿਊ ਸਟਾਰ ਅਪਰੇਸ਼ਨ ਦਾ ਹਿੱਸਾ ਰਹੇ ਕੁਲਦੀਪ ਬਰਾੜ, ਇਸਰਾਰ ਖਾਨ ਅਤੇ ਜਸਬੀਰ ਰੈਨਾ ਦਾ ਨਾਂ ਵੀ ਲਿਆ। ਪੰਨੂ ਨੇ ਕਿਹਾ ਕਿ ਇਹ ਤਿੰਨੇ ਅਜੇ ਜ਼ਿੰਦਾ ਹਨ। ਖਾਲਿਸਤਾਨ ਬਣਨ ਤੋਂ ਬਾਅਦ ਉਨ੍ਹਾਂ ਨੂੰ ਕੌਮਾਂਤਰੀ ਮੰਚ ‘ਤੇ ਲਿਆ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ।

error: Content is protected !!