ਕਰਜ਼ ਦੇ ਬੋਝ ਨੇ ਖਤਮ ਕੀਤਾ ਪੂਰਾ ਪਰਿਵਾਰ, ਕਰਜ਼ ਦੇਣ ਵਾਲਾ ਕਰ ਰਿਹਾ ਸੀ ਪਰੇਸ਼ਾਨ ਤਾਂ ਬੱਚਿਆਂ ਸਮੇਤ ਪੀ ਲਈ ਜ਼ਹਿਰ, 5 ਜਣਿਆਂ ਦੀ ਮੌਤ…

ਕਰਜ਼ ਦੇ ਬੋਝ ਨੇ ਖਤਮ ਕੀਤਾ ਪੂਰਾ ਪਰਿਵਾਰ, ਕਰਜ਼ ਦੇਣ ਵਾਲਾ ਕਰ ਰਿਹਾ ਸੀ ਪਰੇਸ਼ਾਨ ਤਾਂ ਬੱਚਿਆਂ ਸਮੇਤ ਪੀ ਲਈ ਜ਼ਹਿਰ, 5 ਜਣਿਆਂ ਦੀ ਮੌਤ…

ਬਿਹਾਰ ਦੇ ਨਵਾਦਾ ਤੋਂ ਇੱਕ ਦਰਦ ਨਾਨਕ ਘਟਨਾ ਸਾਹਮਣੇ ਆਈ ਹੈ, ਜਿੱਤੇ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਨੇ ਆਤਮਹੱਤਿਆ ਕਰ ਲਈ। ਪਰਿਵਾਰ ਦੇ ਪੰਜ ਮੈਂਬਰਾਂ ਨੇ ਕਰਜ਼ ਦੇ ਹੇਠਾਂ ਦੱਬੇ ਹੋਣ ਕਰ ਕੇ ਆਪਣੀ ਜਿੰਦਗੀ ਖਤਮ ਕਰ ਲਈ। ਕਰਜ਼ ਵਧਣ ਨਾਲ ਪਰਿਵਾਰ ਉੱਤੇ ਬੋਝ ਸੀ । ਇਸ ਕਰ ਕੇ ਬੁੱਧਵਾਰ ਨੂੰ ਛੇ ਮੈਂਬਰਾਂ ਨੇ ਜ਼ਹਿਰ ਪੀ ਲਿਆ। ਜ਼ਹਿਰ ਨਿਗਲਣ ਨਾਲ ਹੀ ਉਹਨਾਂ ਵਿੱਚੋਂ 5 ਜਣਿਆਂ ਦੀ ਮੌਤ ਹੋ ਗਈ ਅਤੇ ਇੱਕ 15 ਸਾਲ ਦੀ ਬੱਚੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ,ਉਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਰਿਵਾਰ ਦੇ ਇੱਕ ਮੈਂਬਰ ਦਾ ਮੋਬਾਇਲ ਫੋਨ ਮਿਲੀਆ ਹੈ, ਜਿਸ ਵਿੱਚੋ ਸੁਸਾਈਡ ਨੋਟ ਪੁਲਿਸ ਦੇ ਹੱਥ ਲੱਗਾ ਹੈ ਤੇ ਕਰਜਾ ਦੇਣ ਵਾਲੇ ਵਿਅਕਤੀ ਦਾ ਵੀ ਪਤਾ ਲੱਗਾ ਹੈ।

ਜਾਣਕਾਰੀ ਮੁਤਾਬਕ ਘਰ ਦਾ ਮੁਖੀ ਕੇਦਾਰ ਲਾਲ ਨੇ ਕਿਸੇ ਤੋਂ ਵਿਆਜ ਤੇ ਪੈਸੇ ਉਧਾਰ ਲਈ ਸਨ। ਕੇਦਾਰ ਲਾਲ ਪੈਸੇ ਸਮੇ ਤੇਂ ਨਾ ਮੋੜ ਸਕਿਆ ਤਾਂ ਉਧਾਰ ਦੇਣ ਵਾਲੇ ਵਿਅਕਤੀ ਵੱਲੋਂ ਉਨਹਾਂ ਨੂੰ ਪਰੇਸ਼ਾਨ ਕੀਤਾ ਜਾਣ ਲੱਗਾ। ਉਹ ਉਹਨਾਂ ਨੂੰ ਲਗਾਤਾਰ ਧਮਕਿਆ ਦਿੰਦਾ ਸੀ ਤੇ ਪਰੇਸ਼ਾਨ ਕਰਦਾ ਸੀ। ਇਸ ਕਰ ਕੇ ਪਰਿਵਾਰ ਨੇ ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਖੁਦਕੁਸ਼ੀ ਕਰ ਲਈ। ਪੰਜਾਂ ਵਿੱਚੋ ਦੋ ਮੈਂਬਰਾਂ ਦੀ ਘਰ ਵਿੱਚ ਹੀ ਮੌਕੇ ਉੱਤੇ ਹੀ ਮੌਤ ਹੋ ਗਈ, ਤਿੰਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਅਤੇ 15 ਸਾਲ ਦੀ ਬੱਚੀ ਦਾ ਇਲਾਜ ਚੱਲ ਰਿਹਾ ਹੈ।

error: Content is protected !!