ਇਸ ਦੌਰਾਨ ਆਸਪਾਸ ਅਤੇ ਦੇਖਣ ਸੁਣਨ ਵਾਲੇ ਲੋਕ ਵੀ ਪਰੇਸ਼ਾਨ ਹਨ ਕਿ ਕੋਈ ਆਪਣੇ ਤੋਂ 51 ਸਾਲ ਵੱਡੇ ਵਿਅਕਤੀ ਨਾਲ ਵਿਆਹ ਕਿਵੇਂ ਕਰ ਸਕਦਾ ਹੈ? ਇਸ ਪ੍ਰੇਮੀ ਜੋੜੇ ਨੇ ਆਪਣੀ ਲਵ ਸਟੋਰੀ ਬਾਰੇ ਦੱਸਦੇ ਹੋਏ ਕਿਹਾ ਕਿ ਦੋਵੇਂ ਸਵੇਰ ਦੀ ਸੈਰ ਤੇ ਜਾਂਦੇ ਸਨ, ਰਸਤੇ ’ਚ ਇਕ ਦੂਜੇ ਨੂੰ ਮਿਲਦੇ ਸਨ। ਉਨ੍ਹਾਂ ਦੀਆਂ ਅੱਖਾਂ ਮਿਲੀਆਂ ਅਤੇ ਫਿਰ ਦੋਵੇਂ ਪਿਆਰ ’ਚ ਪੈ ਗਏ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਦੂਜੇ ਨਾਲ ਅਜਿਹੀ ਖਿੱਚ ਪਈ ਕਿ ਉਨ੍ਹਾਂ ਦੀ ਉਮਰ ਵਿਚ 51 ਸਾਲ ਦਾ ਫਰਕ ਤਾਂ ਉਹ ਭੁੱਲ ਹੀ ਗਏ। 19 ਸਾਲ ਦੀ ਸ਼ੁਮਾਇਲਾ ਅਤੇ 70 ਸਾਲ ਦੀ ਲਿਆਕਤ ਅਲੀ ਦੀ ਪ੍ਰੇਮ ਕਹਾਣੀ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਅਤੇ ਦੰਦਾਂ ਹੇਠ ਜੀਭ ਦੱਬ ਲੈਂਦਾ ਹੈ ਕਿ ਆਖਿਰ ਇੰਨੀ ਜਵਾਨ ਕੁੜੀ ਇੱਕ ਬੁੱਢੇ ਨਾਲ ਵਿਆਹ ਕਿਵੇਂ ਕਰ ਸਕਦੀ ਹੈ।
ਜਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜਦੋਂ ਅਸੀਂ ਦੋਵੇਂ ਰਾਜ਼ੀ ਹਾਂ ਤਾਂ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦੋਂ ਸ਼ੁਮਾਇਲਾ ਨੂੰ ਪੁੱਛਿਆ ਗਿਆ ਕਿ ਤੁਹਾਡੇ ਪਤੀ ਦੀ ਉਮਰ ਬਹੁਤ ਜ਼ਿਆਦਾ ਹੈ ਤਾਂ ਨਵੀਂ ਦੁਲਹਨ ਨੇ ਕਿਹਾ, ਦੇਖੋ, ਪਿਆਰ ‘ਚ ਉਮਰ ਨਹੀਂ ਵੇਖੀ ਜਾਂਦੀ, ਬਸ ਪਿਆਰ ਹੋ ਜਾਂਦਾ ਹੈ। ਇਸ ਵਿਚ ਜਾਤ-ਪਾਤ, ਊਚ-ਨੀਚ ਦਾ ਕੋਈ ਫ਼ਰਕ ਨਹੀਂ ਪੈਂਦਾ, ਇਸ ਲਈ ਅਜਿਹੀ ਸਥਿਤੀ ਵਿਚ ਮੈਨੂੰ ਵੀ ਇਸ ਪਿਆਰ ਦੇ ਮਜਹਬ ਨੇ ਖ਼ਿੱਚ ਲਿਆ ਸੀ। ਦੂਜੇ ਪਾਸੇ ਲਿਆਕਤ ਨੇ ਆਪਣੀ ਲਵ ਸਟੋਰੀ ਸੁਣਾਉਂਦੇ ਹੋਏ ਆਪਣੇ ਦਿਲ ਦੀ ਗੱਲ ਦੱਸੀ ਅਤੇ ਕਿਹਾ, ਰੋਮਾਂਟਿਕ ਹੋਣ ਲਈ ਉਮਰ ਦੀ ਕੋਈ ਲੋੜ ਨਹੀਂ ਹੁੰਦੀ। ਹਰ ਉਮਰ ਦਾ ਆਪਣਾ ਵੱਖਰਾ ਰੋਮਾਂਸ ਹੁੰਦਾ ਹੈ।