ਅਣਪਛਾਤੀ ਔਰਤ ਦੀ ਲਾਸ਼ ਮਿਲੀ

ਅਣਪਛਾਤੀ ਔਰਤ ਦੀ ਲਾਸ਼ ਮਿਲੀ

ਬਿਆਸ (ਅਰੁਣ ਕੁਮਾਰ) : ਜਲੰਧਰ-ਅੰਮਿ੍ਤਸਰ ਮੁੱਖ ਮਾਰਗ ‘ਤੇ ਪੈਂਦੇ ਕਸਬਾ ਰਈਆ ਨਜਦੀਕ ਪਿੰਡ ਤੋਂ ਪੁਲਿਸ ਨੂੰ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲਣ ਦੀ ਖ਼ਬਰ ਹੈ |

ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਰਈਆ (ਥਾਣਾ ਬਿਆਸ) ਦੇ ਸਬ-ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਪਿੰਡ ਮੱਦ ਦੀ ਇੱਕ ਰਾਈਸ ਮਿੱਲ ਦੇ ਨਜ਼ਦੀਕ 2-3 ਦਿਨਾਂ ਤੋਂ ਘੁੰਮ ਰਹੀ ਇੱਕ ਕਰੀਬ 50 ਸਾਲਾ ਔਰਤ ਜੌ ਕਿ ਕਮਜ਼ੋਰ ਹਾਲਤ ਵਿੱਚ ਸੀ, ਦੀ ਮ੍ਰਿਤਕ ਦੇਹ ਮਿਲੀ ਹੈ। ਉਨ੍ਹਾਂ ਕਿਹਾ ਕਿ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਉਕਤ ਔਰਤ ਦੀ ਮੌਤ ਠੰਢ ਕਾਰਨ ਹੋਈ ਹੈ ਅਤੇ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ, ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!