ਮਹਿਲਾ ਟੀਚਰ ਵਿਦਿਆਰਥੀ ਨੂੰ ਦਿਖਾਉਂਦੀ ਸੀ ਅਸ਼ਲੀਲ ਫਿਲਮਾਂ, ਫਿਰ ਨਸ਼ੀਲੀ ਦਵਾਈ ਖੁਆ ਮਿਟਾਉਂਦੀ ਸੀ ਆਪਣੀ ਹਵਸ, ਇਸ ਤਰ੍ਹਾਂ ਪੈ ਗਿਆ ਰੌਲਾ

ਮਹਿਲਾ ਟੀਚਰ ਵਿਦਿਆਰਥੀ ਨੂੰ ਦਿਖਾਉਂਦੀ ਸੀ ਅਸ਼ਲੀਲ ਫਿਲਮਾਂ, ਫਿਰ ਨਸ਼ੀਲੀ ਦਵਾਈ ਖੁਆ ਮਿਟਾਉਂਦੀ ਸੀ ਆਪਣੀ ਹਵਸ, ਇਸ ਤਰ੍ਹਾਂ ਪੈ ਗਿਆ ਰੌਲਾ

ਵੀਓਪੀ ਬਿਊਰੋ – ਪਿਛਲੇ ਦਿਨੀਂ ਜਦ ਜਲੰਧਰ ਵਿੱਚ ਚਾਰ ਲੜਕੀਆਂ ਵੱਲੋਂ ਇਕ ਫੈਕਟਰੀ ਦੇ ਮਜ਼ਦੂਰ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਕਤ ਮਾਮਲੇ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ ਅਤੇ ਹਰ ਕੋਈ ਹੈਰਾਨ ਸੀ ਕਿ ਕਿਵੇਂ ਚਾਰ ਲੜਕੀਆਂ ਇਕ ਲੜਕੇ ਨੂੰ ਅਗਵਾ ਕਰ ਕੇ ਸਾਰੀ ਰਾਤੀ ਉਸ ਨਾਲ ਗਲਤ ਹਰਕਤਾਂ ਕਰ ਸਕਦੀਆਂ ਹਨ। ਇਹ ਮਾਮਲਾ ਅਜੇ ਜੋਰਾਂ-ਸ਼ੋਰਾਂ ਉੱਪਰ ਹੀ ਸੀ ਕਿ ਹੁਣ ਲੁਧਿਆਣਾ ਵਿਖੇ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਦ ਇਕ ਟਿਊਸ਼ਨ ਅਧਿਆਪਕਾ ਨੇ ਆਪਣੇ ਕੋਲ ਪੜ੍ਹਨ ਦੇ ਲਈ ਆਉਂਦੇ ਇਕ ਛੋਟੇ ਲੜਕੇ ਦੇ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਵੀ ਬਣਾ ਲਈ। ਉਕਤ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ 20 ਸਾਲ ਦੀ ਸਜਾ ਵੀ ਸੁਣਾਈ ਹੈ। ਮਾਮਲਾ ਪਰਕਾਸ਼ ਵਿੱਚ ਆਉਣ ਤੋਂ ਬਾਅਦ ਉਸ ਕਲਯੁੱਗ ਦੇ ਫੇਰ-ਬਦਲ ਤੋਂ ਹਰ ਕੋਈ ਹੈਰਾਨ ਹੋ ਗਿਆ ਹੈ। ਅਦਾਲਤ ਨੇ ਉਕਤ ਅਧਿਆਪਕਾ ਤੇ ਉਸ ਦੇ ਭਰਾ ਨੂੰ ਦੋਸ਼ੀ ਬਣਾ ਕੇ 1.12 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ।
ਸਰਕਾਰੀ ਪੱਖ ਅਨੁਸਾਰ ਸ਼ਿਕਾਇਤਕਰਤਾ ਨਾਬਾਲਗ ਲੜਕੇ ਨੇ 18 ਅਕਤੂਬਰ 2014 ਨੂੰ ਥਾਣਾ ਡਵੀਜ਼ਨ ਨੰਬਰ 5 ਵਿਖੇ ਆਪਣੇ ਮਾਪਿਆਂ ਦੀ ਹਾਜ਼ਰੀ ਵਿੱਚ ਬਿਆਨ ਦਰਜ ਕਰਵਾਏ ਸਨ ਕਿ ਉਹ ਆਪਣੇ ਮਾਪਿਆਂ ਦੇ ਨਾਲ ਬਰਜਿੰਦਰ ਸਿੰਘ ਦੇ ਘਰ ਕਿਰਾਏ ‘ਤੇ ਰਹਿੰਦਾ ਹੈ ਅਤੇ ਬਰਜਿੰਦਰ ਸਿੰਘ ਦੇ ਤਿੰਨ ਬੱਚਿਆਂ ਵਿੱਚੋਂ ਦੋ ਲੜਕੇ ਮਾਧਵ-ਰਾਘਵ ਅਤੇ ਇੱਕ 34 ਸਾਲਾ ਧੀ ਹੈ। ਪੀੜਤ ਨੇ ਆਪਣੇ ਬਿਆਨ ‘ਚ ਦੱਸਿਆ ਕਿ ਬਰਜਿੰਦਰ ਸਿੰਘ ਦੀ ਲੜਕੀ ਉਸ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਉਸਦੇ ਲੈਪਟਾਪ ਵਿੱਚ ਪੋਰਨ ਫਿਲਮਾਂ ਸਨ। ਉਹ ਉਸ ਨੂੰ ਫਿਲਮ ਦਿਖਾ ਕੇ ਗਲਤ ਕੰਮ ਕਰਨ ਲਈ ਉਕਸਾਉਂਦੀ ਸੀ ਅਤੇ ਚਾਕੂ ਦਿਖਾ ਕੇ ਉਸ ਦੀ ਹਵਸ ਦਾ ਕਤਲ ਕਰਦੀ ਸੀ। ਇਸ ਤੋਂ ਇਲਾਵਾ ਆਪਣੇ ਭਰਾ ਮਾਧਵ ਦੀ ਮਦਦ ਨਾਲ ਪੀੜਤਾ ਦੀਆਂ ਅਸ਼ਲੀਲ ਫਿਲਮਾਂ ਵੀ ਬਣਾਈਆਂ ਗਈਆਂ। 10 ਅਗਸਤ 2014 ਨੂੰ ਬਰਜਿੰਦਰ ਸਿੰਘ ਦੀ ਧੀ ਨੇ ਉਸ ਨੂੰ ਫਿਲਮਾਂ ਦਿਖਾਈਆਂ, ਜਿਸ ਵਿਚ ਉਹ ਉਸ ਨਾਲ ਗਲਤ ਕੰਮ ਕਰਕੇ ਆਪਣੀ ਕਾਮ-ਵਾਸਨਾ ਪੂਰੀ ਕਰਦੀ ਦਿਖਾਈ ਦਿੱਤੀ।
ਇੰਨਾ ਹੀ ਨਹੀਂ ਇਸ ਕੁੜੀ ਨੂੰ ਫਿਲਮਾਂ ‘ਚ ਸ਼ਰਾਬ ਪੀਂਦੇ ਦੇਖਿਆ ਗਿਆ ਸੀ। ਇਸ ਦੌਰਾਨ ਪੀੜਤਾ ਨੇ ਲੈਪਟਾਪ ‘ਚੋਂ ਪੈੱਨ ਡਰਾਈਵ ਕੱਢੀ ਅਤੇ ਕਮਰੇ ‘ਚ ਭੱਜ ਗਈ। ਕਮਰੇ ਵਿਚ ਆ ਕੇ ਉਸ ਨੇ ਪੈੱਨ ਡਰਾਈਵ ਆਪਣੇ ਪਿਤਾ ਨੂੰ ਦੇ ਦਿੱਤੀ ਅਤੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਮਾਧਵ ਅਤੇ ਉਸਦੀ ਭੈਣ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਵਿੱਚ ਪੋਕਸੋ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ। ਜਾਂਚ ਵਿੱਚ ਮਾਧਵ ਦੁਆਰਾ ਇੱਕ ਨਾਬਾਲਗ ਨਾਲ ਦੁਰਵਿਵਹਾਰ ਅਤੇ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਈਪੀਸੀ ਦੀ ਧਾਰਾ 377 ਜੋੜ ਦਿੱਤੀ ਗਈ ਸੀ। ਗ੍ਰਿਫਤਾਰੀ ਤੋਂ ਬਾਅਦ ਦੋਵਾਂ ਭੈਣ-ਭਰਾਵਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ। ਸਰਕਾਰੀ ਪੱਖ ਵੱਲੋਂ ਪੇਸ਼ ਸਬੂਤਾਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਿਰਫ ਮਾਧਵ ਨੂੰ ਹੀ 20 ਸਾਲ ਦੀ ਸਜ਼ਾ ਸੁਣਾਈ ਗਈ।

error: Content is protected !!