ਚੰਡੀਗੜ੍ਹ ਵਿੱਚ vip’s  ਤੋਂ ਲੋਕ ਪਰੇਸ਼ਾਨ,  VIP ਹੈਲੀਕਾਪਟਰ ਦੀ ਸੁਵਿਧਾ ਅਪਣਾਉਂਣ

ਚੰਡੀਗੜ੍ਹ ਵਿੱਚ vip’s  ਤੋਂ ਲੋਕ ਪਰੇਸ਼ਾਨ,  VIP ਹੈਲੀਕਾਪਟਰ ਦੀ ਸੁਵਿਧਾ ਅਪਣਾਉਂਣ

ਚੰਡੀਗੜ੍ਹ (ਵੀਓਪੀ ਬਿਊਰੋ):  VIP ਵਿਜਿਟਾਂ ਤੋਂ ਚੰਡੀਗੜ੍ਹ ਦੇ ਨਿਵਾਸੀ ਲਗਾਤਾਰ ਪਰੇਸ਼ਾਨ ਹੁੰਦੇ ਨਜਰ ਆ ਰਹੇ ਹਨ। ਚੰਡੀਗੜ੍ਹ ਵਿੱਚ ਆਏ ਦਿਨ ਕੋਈ ਨਾ ਕੋਈ VIP ਆਉਂਦਾ ਰਹਿੰਦਾ ਹੈ। ਜਿਸ ਕਾਰਣ ਸੜਕਾਂ ‘ਤੇ ਜਾਮ ਲਗ ਜਾਂਦਾ ਹੈ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਅੱਜ VIP  ਸਨ ਦੇਸ਼ ਦੀ ਰਾਸ਼ਟਰਪਤੀ ਸ਼੍ਰੀ ਮਤੀ ਦ੍ਰੋਪਦੀ ਮੁਰਮੂ ਜੀ। ਜਿਹਨਾਂ ਦੇ ਫੇਰੇ ‘ਤੇ ਆਉਂਣ ਨਾਲ ਚੰਡੀਗੜ੍ਹ ਦੀਆਂ ਸੜਕਾਂ ‘ਤੇ ਫਿਰ ਟ੍ਰੈਫਿਕ ਜਾਮ ਰਿਹਾ ਤੇਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨ ਪਿਆ।

ਚੰਡੀਗੜ੍ਹ , ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੋਣ ਕਾਰਣ ਵੀਆਈਪੀ ਦਾ ਦੌਰਾ ਹੁੰਦਾ ਰਹਿੰਦਾ ਹੈ। ਚੰਡੀਗੜ੍ਹ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਉਪ ਰਾਸ਼ਟਰਪਤੀ ਅਤੇ ਕਈ ਵੱਡੇ ਨੇਤਾ ਆ ਚੁੱਕੇ ਹਨ। ਚੰਡੀਗੜ੍ਹ ਵਿੱਚ VIP ਦਾ ਤਾਂਤਾ  ਲੱਗਾ ਹੀ ਰਹਿੰਦਾ ਹੈ। ਜਿਸ ਕਾਰਨ ਆਮ ਜਨਤਾ ਬਹੁਤ ਪਰੇਸ਼ਾਨ ਹੈ ਤੇ ਉਹ ਇਸ ਪਰੇਸ਼ਾਨੀ ਤੋਂ ਮੁਕਤ ਹੋਣਾ ਚਾਹੁੰਦੀ ਹੈ।

 ਚੰਡੀਗਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਜਿੰਦਰ ਸਰਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇੰਜ ਦੁੱਖੀ ਨਾਂ ਕੀਤਾ ਜਾਵੇ ਤਾਂ ਜੋ ਆਮ ਜਨਤਾ ਪਰੇਸ਼ਾਨ ਹੋ ਕੇ ਸਰਕਾਰ ਖਿਲਾਫ ਖੜੀ ਹੋ ਜਾਵੇ। ਵਧਦੀ ਹੋਈ ਮਹਿੰਗਾਈ ਨੇ ਪਹਿਲਾਂ ਹੀ ਆਮ ਜਨਤਾ ਦੀ ਕਮਰ ਤੋੜੀ ਪਈ ਹੈ| ਜਿਸ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੁਅ ਰਹੀਆਂ ਹਨ। ਸੜਕਾਂ ‘ਤੇ ਲੰਬੇ ਸਮੇ ਤੋਂ ਟ੍ਰੈਫਿਕ ਵਿੱਚ ਫਸੇ ਹੋਣ ਕਾਰਣ ਕਿੰਨਾ ਜ਼ਿਆਦਾ ਪੈਟਰੋਲ ਦਾ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਵਾਤਾਵਰਣ ਵੀ ਪ੍ਰਦੂਸ਼ੀਤ ਹੁੰਦਾ ਹੈ।

ਪੇਸ਼ੇ ਤੋਂ ਇੱਕ ਵਕੀਲ ਕੁਲਵਿੰਦਰ ਸਰਾਂ ਨੇ ਆਪਣੀ ਗੱਲ ਦੱਸੀ ਕਿ ਉਹਨਾਂ ਨੂੰ ਰਾਸ਼ਟਰਪਤੀ ਦੀ ਫੇਰੀ ਸਮੇਂ ਸੈਕਟਰ 33 ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਣ ਵਿੱਚ ਡੋਢ ਘੰਟੇ ਦਾ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇੱਕ ਆਮ ਆਦਮੀ ਨੂੰ ਆਪਣੇ ਕਾਰੋਬਾਰ ਤੱਕ ਪਹੁੰਚਣ ਵਿੱਚ ਇੰਨਾ ਸਮਾਂ ਲੱਗ ਰਿਹਾ ਜਾਂਦਾ ਹੈ ਤਾਂ ਉਹ ਕੀ ਕਰੇਗਾ?  ਦੌਰਿਆ ਵਿੱਚ ਤਾਂ ਪੁਲਿਸ ਵੀ ਕਿਸੇ ਦੀ ਵੀ ਨਹੀ ਸੁਣਦੀ ਭਾਵੇਂ ਕਿੰਨੀ ਵੀ ਐਮਰਜੈਂਸੀ ਹੋਵੇ। ਕੁਲਵਿੰਦਰ ਸਰਾਂ ਨੇ ਕਿਹਾ ਕਿ VIP ਸ਼ਹਿਰਾਂ ਦੀ ਪਰੇਸ਼ਾਨੀ,ਸਮੇਂ ਦੀ ਬਰਬਾਦੀ ਤੇਂ ਪੈਟਰੋਲ-ਡੀਜ਼ਲ ਦੀ ਵੀ ਬਰਬਾਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲੀਕਾਪਟਰ ਦੀ ਸਹੂਲਤ ਨੂੰ ਅਪਣਾਉਂਣਾ ਚਾਹੀਦਾ ਹੈ।ਤਾਂ ਜੋ ਇਹਨਾਂ ਸੱਮਸਿਆਵਾ ਦਾ ਨਿਪਟਾਰਾ ਹੋ ਸਕੇ।

ਇਸ ਮਾਮਲੇ ‘ਚ ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਤੇ ਉਹਨਾਂ ਦੇ ਟੀਮਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ VIP ਦੌਰੇ ਦੌਰਾਨ ਸੜਕਾਂ ਤੇ ਟ੍ਰੈਫਿਕ ਜਾਮ ਨਾ ਹੋਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ VIP ਦੇ ਲਈ ਰੂਟਾਂ ਦੀ ਚੋਣ ਕੀਤੀ ਜਾਂਦੀ ਹੈ ਜਿੱਥੇ ਲੋਕਾਂ ਦੇ ਆਵਾਜਾਈ ਦੀ ਗਿਣਤੀ ਘੱਟ ਹੋਵੇ। ਵੀਆਈਪੀ ਲਈ ਮੱਧ ਮਾਰਗਾਂ ਦੀ ਵਰਤੋਂ ਨਹੀ ਕੀਤੀ ਜਾਂਦੀ ਕਿਉਂਕਿ ਉੱਥੇ ਲੰਬੇ ਸਮੇਂ ਤੱਕ ਟ੍ਰੈਫਿਕ ਦੇ ਜਾਮ ਹੋਣ ਦੀ ਸੰਭਾਵਨਾ ਹੁੰਦੀ ਹੈ। ਵੀਆਈਪੀ ਮੂਵਮੈਂਟ ਦੌਰਾਨ ਜੱਦ ਵਾਹਨਾਂ ਦਾ ਕਾਫਲਾ ਆਉਂਦਾ ਹੈ ਤਾਂ ਆਮ ਲੋਕਾਂ ਦੀ ਸੜਕਾਂ ਤੇ ਆਵਾਜਾਈ ਰੋਕ ਦਿੱਤੀ ਜਾਂਦੀ ਹੈ। ਵੀਆਈਪੀ ਦੇ ਜਾਣ ਤੋਂ ਬਾਅਦ ਆਵਾਜਾਈ ਨੂੰ ਪਹਿਲਾ ਵਾਂਗ ਕਰ ਦਿੱਤਾ ਜਾਂਦਾ ਹੈ। ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੀਆਈਪੀ ਦੀ ਸੁਰੱਖਿਆ ਦੇ ਨਾਲ-ਨਾਲ ਆਮ ਲੋਕਾਂ ਨੂੰ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

error: Content is protected !!