‘ਆਪ’ ਮੰਤਰੀ ਨੇ ਪੰਜਾਬੀਆਂ ਨੂੰ ਕਿਹਾ ਬੇਵਕੂਫ ਤੇ ਆਲਸੀ, ਲੋਕਾਂ ਨੇ ਦਿੱਤਾ ਜਵਾਬ ਤਾਂ ਹੁਣ ਮੰਗ ਰਿਹਾ ਮਾਫੀਆਂ

‘ਆਪ’ ਮੰਤਰੀ ਨੇ ਪੰਜਾਬੀਆਂ ਨੂੰ ਕਿਹਾ ਬੇਵਕੂਫ ਤੇ ਆਲਸੀ, ਲੋਕਾਂ ਨੇ ਦਿੱਤਾ ਜਵਾਬ ਤਾਂ ਹੁਣ ਮੰਗ ਰਿਹਾ ਮਾਫੀਆਂ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੂਰੇ ਸੂਬੇ ਦੀਆਂ 117 ਸੀਟਾਂ ਵਿੱਚੋਂ ਰਿਕਾਰਡ 92 ਸੀਟਾਂ ਉੱਪਰ ਜਿੱਤ ਦਿਵਾ ਦਿੱਤੀ ਤਾਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਇਸ ਰਿਕਾਰਡ ਜਿੱਤ ਨੂੰ ਆਪਣੇ ਸਿਰ ਉੱਪਰ ਬਿਠਾ ਬੈਠੇ ਹਨ ਅਤੇ ਉਹਨਾਂ ਨੂੰ ਜਿਤਾਉਣ ਵਾਲਿਆਂ ਨੂੰ ਹੀ ਬੇਵਕੂਫ ਕਹਿ ਰਹੇ ਹਨ। ਇਸ ਤੋਂ ਪਹਿਲਾਂ ਹੀ ਪੰਜਾਬ ਵਿੱਚ ਸੰਗਰੂਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਸਿਰ ਚੜੇ ਰਿਕਾਰਡ ਜਿੱਤ ਦੇ ਹੰਕਾਰ ਦਾ ਡੱਟਵਾਂ ਜਵਾਬ ਦਿੰਦੇ ਹੋਏ ਲੋਕ ਸਭਾ ਜਿਮਨੀ ਚੋਣ ਵਿੱਚ ਕਰਾਰੀ ਹਾਰ ਦਿੱਤੀ ਸੀ ਪਰ ਅਜੇ ਵੀ ਲੱਗਦਾ ਆਪ ਦੇ ਮੰਤਰੀਆਂ ਤੇ ਆਗੂਆਂ ਨੂੰ ਜਿੱਤ ਪੱਚ ਨਹੀਂ ਰਹੀ ਹੈ। ਇਸੇ ਤਰ੍ਹਾਂ ਦੇ ਹੰਕਾਰਪੁਣੇ ਵਿੱਚ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਇਕ ਮੂਰਖਤਾ ਨਾਲ ਭਰਿਆ ਬਿਆਨ ਦੇ ਕੇ ਫਸ ਗਏ ਹਨ।


ਦਰਅਸਲ ਪੰਜਾਬ ਦੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਕਿਸੇ ਪ੍ਰੋਗਰਾਮ ਵਿੱਚ, ਜਦ ਉਨ੍ਹਾਂ ਤੋਂ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ‘ਤੇ ਸਵਾਲ-ਜਵਾਬ ਕੀਤੇ ਗਏ, ਤਾਂ ਡਾ: ਨਿੱਝਰ ਨੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਅਤੇ ਪਾਣੀ ਸਬੰਧੀ ਆਪਣਾ ਪੱਖ ਰੱਖਿਆ | ਡਾ: ਨਿੱਝਰ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਸ਼ੁਰੂ ਤੋਂ ਹੀ ਕਣਕ-ਝੋਨੇ ਦੀ ਖੇਤੀ ਦੇ ਵਿਚਕਾਰ ਫਸਿਆ ਹੋਇਆ ਹੈ। ਇੱਥੇ ਬਾਸਮਤੀ ਦੀ ਬਿਜਾਈ ਹੁੰਦੀ ਹੈ, ਜਿਸ ਕਾਰਨ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ। ਪੰਜਾਬੀਆਂ ਵਰਗਾ ਕੋਈ ਮੂਰਖ ਸਮਾਜ ਨਹੀਂ। ਜ਼ਿਮੀਂਦਾਰ ਆਲਸੀ ਹੋ ਗਏ ਹਨ। ਇਸ ਤੋਂ ਬਾਅਦ ਪੰਜਾਬੀਆਂ ਨੂੰ ਬੇਵਕੂਫ਼ ਕਹਿਣ ‘ਤੇ ਲੋਕ ਭੜਕ ਗਏ ਹਨ।


ਇਸ ਦੌਰਾਨ ਲੋਕਾਂ ਨੇ ਸੋਸ਼ਲ ਮੀਡੀਆ ਰਾਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਇਸ ਤੋਂ ਬਾਅਦ ਆਪਣੇ ਆਪ ਨੂੰ ਫਸਿਆ ਦੇਖ ਕੇ ਡਾਕਟਰ ਨਿੱਝਰ ਨੂੰ ਖੁਦ ਹੀ ਮੁਆਫੀ ਮੰਗਣੀ ਪਈ। ਪਰ ਉਨ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਟ੍ਰੋਲ ਹੋ ਰਹੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਦੇ ਇਸ ਬਿਆਨ ‘ਤੇ ਪੰਜਾਬੀਆਂ ‘ਚ ਗੁੱਸਾ ਪਾਇਆ ਜਾ ਰਿਹਾ ਹੈ। ਡਾਕਟਰ ਨਿੱਝਰ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਡੀਸੀ ਦਫ਼ਤਰ ਵਿੱਚ ਬੈਠੇ ਕਿਸਾਨਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਪਾਰਟੀਆਂ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ। ਅੰਤ ਵਿੱਚ ਡਾ: ਨਿੱਝਰ ਨੂੰ ਆਪਣੇ ਸ਼ਬਦਾਂ ਲਈ ਮੁਆਫੀ ਮੰਗਣੀ ਪਈ।

error: Content is protected !!