ਸਾਲੀ ਦੇ ਘਰ ਗਿਆ ਜੀਜਾ ਚੋਰੀ ਕਰ ਲਿਆਇਆ ਸੋਨੇ ਦੇ ਗਹਿਣੇ

ਸਾਲੀ ਦੇ ਘਰ ਗਿਆ ਜੀਜਾ ਚੋਰੀ ਕਰ ਲਿਆਇਆ ਸੋਨੇ ਦੇ ਗਹਿਣੇ

ਲੁਧਿਆਣਾ (ਵੀਓਪੀ ਬਿਊਰੋ) ਰਿਸ਼ਤਿਆਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਮੁਸ਼ਕਲ ਵੀ ਹੈ ਤੇ ਆਸਾਨ ਵੀ, ਆਸਾਨ ਇਸ ਤਰ੍ਹਾਂ ਹੈ ਕਿ ਜੇਕਰ ਅਸੀਂ ਖੁਦ ਨੂੰ ਵੀ ਕਿਸੇ ਦੇ ਰਿਸ਼ਤੇ ਲਈ ਸਮਰਪਿਤ ਕਰ ਦਿੰਦੇ ਹਾਂ ਤਾਂ ਉਹ ਰਿਸ਼ਤਾ ਨਿਭਾਉਣਾ ਆਸਾਨ ਹੋ ਜਾਂਦਾ ਹੈ ਪਰ ਜਦ ਕੋਈ ਦਿਲ ਵਿੱਚ ਖੋਟ ਰੱਖ ਕੇ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰੇ ਅਤੇ ਮੌਕਾ ਦੇਖ ਕੇ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰੇ, ਤਾਂ ਫਿਰ ਰਿਸ਼ਤੇ ਮੁਸ਼ਕਲ ਹੋ ਜਾਂਦੇ ਹਨ। ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਤਾਂ ਇਕ ਅਜਿਹਾ ਮਾਮਲਾ ਆਇਆ ਕਿ ਜਿੱਥੇ ਰਿਸ਼ਤੇ ਦੀ ਮਰਿਆਦਾ ਤਾਂ ਕੀ ਰੱਖਣੀ ਸੀ ਇਕ ਮੂਰਖ ਨੇ ਆਪਣੀ ਹੀ ਸਾਲੀ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਏਐਸਆਈ ਸੰਜੀਵ ਬੱਧਨਾ ਨੇ ਦੱਸਿਆ ਕਿਕਿ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਵਾਸੀ ਸਾਹਨੇਵਾਲ ਦੇ ਹਰਗੋਬਿੰਦ ਨਗਰ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਸਾਂਢੂ ਜਤਿੰਦਰ ਸਿੰਘ ਵਾਸੀ ਪਿੰਡ ਮਜਾਰਾ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਆਪਣੇ ਬਿਆਨ ‘ਚ ਦੱਸਿਆ ਕਿ 1 ਦਸੰਬਰ ਨੂੰ ਉਹ ਆਪਣੇ ਕੰਮ ‘ਤੇ ਗਿਆ ਸੀ। ਉਸਦੀ ਗੈਰ ਹਾਜ਼ਰੀ ਵਿੱਚ ਉਸਦਾ ਸਾਂਢੂ ਉਸਦੇ ਘਰ ਆਇਆ ਅਤੇ ਉਕਤ ਦੋਸ਼ੀ ਪਰਮਜੀਤ ਸਿੰਘ ਉਸਦੀ ਪਤਨੀ ਅਤੇ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਚਲਾ ਗਿਆ।

ਮੁਲਜ਼ਮ ਜਤਿੰਦਰ ਸਿੰਘ ਦੀ ਪਤਨੀ ਦੇ ਪਰਸ ਵਿੱਚ ਪਈ ਘਰ ਦੀ ਚਾਬੀ ਚੋਰੀ ਕਰਕੇ ਵਾਪਸ ਆਪਣੇ ਘਰ ਚਲੇ ਗਏ। ਮੁਲਜ਼ਮਾਂ ਨੇ ਉਸ ਦੇ ਘਰ ਵਿੱਚ ਪਈ ਲੱਕੜ ਦੀ ਅਲਮਾਰੀ ਖੋਲ੍ਹ ਕੇ ਉਸ ਵਿੱਚ ਰੱਖੀ ਸੋਨੇ ਦੀਆਂ ਵਾਲੀਆਂ, ਸੋਨੇ ਦਾ ਹਾਰ, ਚੇਨ, ਦੋ ਬਰੇਸਲੇਟ, 4 ਮੁੰਦਰੀਆਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਜਾਂਚ ਦੌਰਾਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ।ਜਾਂਚ ਦੌਰਾਨ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ‘ਚੋਂ ਚੋਰੀ ਦੇ ਗਹਿਣੇ ਵੀ ਬਰਾਮਦ ਹੋਏ ਹਨ।

error: Content is protected !!