ਮਾਮੇ ਦੀ ਕੁੜੀ ਨਾਲ ਕਰਦਾ ਰਿਹਾ ਬਲਾਤਕਾਰ, ਬੱਚੇ ਨੂੰ ਦਿੱਤਾ ਜਨਮ ਤਾਂ ਹੋ ਗਿਆ ਫਰਾਰ, ਹੁਣ 20 ਸਾਲ ਬਾਅਦ ਫੜਿਆ ਪੁਲਿਸ ਨੇ

ਮਾਮੇ ਦੀ ਕੁੜੀ ਨਾਲ ਕਰਦਾ ਰਿਹਾ ਬਲਾਤਕਾਰ, ਬੱਚੇ ਨੂੰ ਦਿੱਤਾ ਜਨਮ ਤਾਂ ਹੋ ਗਿਆ ਫਰਾਰ, ਹੁਣ 20 ਸਾਲ ਬਾਅਦ ਫੜਿਆ ਪੁਲਿਸ ਨੇ

ਚੰਡੀਗੜ੍ਹ (ਵੀਓਪੀ ਬਿਊਰੋ) ਅਕਸਰ ਹੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਕਈ ਵਾਰ ਇੰਨਾਂ ਵਿੱਚ ਦੋਸ਼ੀ ਬੱਚ ਵੀ ਜਾਂਦੇ ਹਨ। ਅਜਿਹਾ ਹੀ ਮਾਮਲਾ ਹੁਣ ਪ੍ਰਕਾਸ਼ ਵਿੱਚ ਆਇਆ ਹੈ ਜਦ ਆਪਣੇ ਮਾਮੇ ਦੀ ਹੀ ਕੁੜੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਵਾਲੇ ਦੋਸ਼ੀ ਨੂੰ ਜਦ ਪੁਲਿਸ ਨੇ 20 ਸਾਲ ਬਾਅਦ ਕਾਬੂ ਕੀਤਾ। 20 ਸਾਲ ਪਹਿਲਾਂ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਨਾਬਾਲਗ ਮਾਮੇ ਦੀ ਕੁੜੀ ਨਾਲ ਕਈ ਦਿਨਾਂ ਤੱਕ ਬਲਾਤਕਾਰ ਕੀਤਾ ਸੀ। ਬਾਅਦ ਵਿਚ ਨਾਬਾਲਗ ਗਰਭਵਤੀ ਹੋ ਗਈ ਅਤੇ ਮਾਂ ਬਣ ਗਈ। ਮੁਲਜ਼ਮ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 2005 ਵਿੱਚ ਭਗੌੜਾ ਕਰਾਰ ਦਿੱਤਾ ਸੀ। ਪੁਲਿਸ ਨੇ ਖੁਫੀਆ ਸੂਚਨਾ ਦੇ ਆਧਾਰ ‘ਤੇ ਉਸ ਨੂੰ ਕਾਬੂ ਕਰ ਲਿਆ।


ਅਮਰ ਨਾਥ ਵਾਸੀ ਆਜ਼ਮਗੜ੍ਹ ਜ਼ਿਲ੍ਹਾ ਉੱਤਰ ਪ੍ਰਦੇਸ਼ ਦੇ ਖ਼ਿਲਾਫ਼ 21 ਸਤੰਬਰ 2002 ਨੂੰ ਸੈਕਟਰ 36 ਦੇ ਥਾਣਾ ਸਦਰ ਵਿਖੇ ਪੁਲਿਸ ਨੇ ਅਗਵਾ ਕਰਨ, ਵਿਆਹ ਕਰਵਾਉਣ ਦੇ ਇਰਾਦੇ ਨਾਲ ਅਗਵਾ ਕਰਨ, ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਜ਼ਬਰਦਸਤੀ ਵਿਆਹ ਕਰਵਾਉਣ ਦੇ ਦੋਸ਼ ਹੇਠ ਕਿਸੇ ਗੁਪਤ ਥਾਂ ‘ਤੇ ਬੰਦੀ ਬਣਾ ਕੇ ਰੱਖਣ, ਬਲਾਤਕਾਰ ਕਰਨ ਅਤੇ ਧਮਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਰਕ ਉਹ ਉਸ ਸਮੇਂ ਤੋਂ ਹੀ ਭਗੌੜਾ ਸੀ। ਮਾਮਲੇ ਦੀ ਸ਼ਿਕਾਇਤਕਰਤਾ ਦਿੱਲੀ ਦੀ ਰਹਿਣ ਵਾਲੀ ਨਾਬਾਲਗ ਲੜਕੀ (ਪੀੜਤ) ਸੀ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਦਿੱਲੀ ਦੀ ਇੱਕ ਕਲੋਨੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਉਸਦਾ ਇੱਕ ਚਚੇਰਾ ਭਰਾ ਸੀ ਜੋ ਵਿਆਹਿਆ ਹੋਇਆ ਸੀ। ਉਹ ਅਕਸਰ ਪੀੜਤਾ ਦੇ ਘਰ ਆਉਂਦਾ ਜਾਂਦਾ ਸੀ। 12 ਜੂਨ 2020 ਨੂੰ ਉਹ ਪੀੜਤਾ ਦੇ ਘਰ ਆਇਆ ਸੀ। ਜਿਸ ਤੋਂ ਬਾਅਦ ਉਹ 15 ਜੂਨ 2020 ਨੂੰ ਦੁਬਾਰਾ ਆਇਆ ਅਤੇ ਪੀੜਤਾ ਨੂੰ ਦੱਸਿਆ ਕਿ ਉਸਦੀ ਪਤਨੀ ਦੀ ਤਬੀਅਤ ਠੀਕ ਨਹੀਂ ਹੈ। ਉਸ ਨੇ ਪੀੜਤ ਨੂੰ ਆਪਣੇ ਨਾਲ ਮਿਲਣ ਲਈ ਕਿਹਾ। ਉਸ ਨੇ ਪੀੜਤ ਪਰਿਵਾਰ ਤੋਂ ਮਨਜ਼ੂਰੀ ਲੈ ਲਈ। ਪੀੜਤਾ ਰਿਸ਼ਤੇਦਾਰ ਹੋਣ ਕਾਰਨ ਉਸ ਦੇ ਨਾਲ ਗਈ ਸੀ।


ਮੁਲਜ਼ਮ ਪੀੜਤਾ ਨੂੰ ਚੰਡੀਗੜ੍ਹ ਸਥਿਤ ਆਪਣੇ ਦੋਸਤ ਦੇ ਘਰ ਲੈ ਆਇਆ। ਇੱਥੇ ਦੋਸ਼ੀ ਰਿਸ਼ਤੇਦਾਰ ਅਤੇ ਉਸ ਦੇ ਦੋਸਤ ਨੇ ਪੀੜਤਾ ਨਾਲ 4 ਦਿਨ ਤੱਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਗਈਆਂ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀਆਂ ਤਸਵੀਰਾਂ ਉਸ ਦੇ ਰਿਸ਼ਤੇਦਾਰਾਂ ਵਿਚ ਫੈਲਾ ਕੇ ਉਸ ਨੂੰ ਬਦਨਾਮ ਕਰ ਦੇਵੇਗਾ। ਇਸ ਤੋਂ ਬਾਅਦ ਮੁਲਜ਼ਮ ਸ਼ਿਕਾਇਤਕਰਤਾ ਨੂੰ ਚੰਡੀਗੜ੍ਹ ਦੇ ਸੈਕਟਰ 52 ਸਥਿਤ ਪਿੰਡ ਕਜੇਹੜੀ ਲੈ ਗਿਆ। 8 ਜੁਲਾਈ 2001 ਨੂੰ ਸ਼ਿਕਾਇਤਕਰਤਾ ਨੇ ਸੈਕਟਰ 16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ। ਕਿਸੇ ਤਰ੍ਹਾਂ ਉਸ ਨੇ ਹਿੰਮਤ ਜੁਟਾ ਕੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦਿੱਤੀ। ਦੋਸ਼ੀ ਨੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਹ ਬੱਚੇ ਨੂੰ ਮਾਰ ਦੇਣਗੇ। ਹਾਲਾਂਕਿ ਬਾਅਦ ‘ਚ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਸ ਨੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਇਸ ਦੌਰਾਨ ਉਸ ਨੂੰ 20 ਸਾਲ ਬਾਅਦ ਯਮੁਨਾਨਗਰ ਦੇ ਜਗਾਧਰੀ ਦੀ ਗਡੋਲੀ ਕਾਲੋਨੀ ਤੋਂ ਗ੍ਰਿਫਤਾਰ ਕੀਤਾ ਗਿਆ।

error: Content is protected !!