ਇਨੋਵਾ ਤੇ ਸਵਿਫਟ ਦੀ ਸਿੱਧੀ ਟੱਕਰ ਵਿੱਚ ਦੋ ਦੀ ਮੌਤ, ਚਾਰ ਗੰਭੀਰ ਜ਼ਖਮੀ, ਜਲੰਧਰ ‘ਚ ਇਸ ਰੋਡ ‘ਤੇ ਹੋਇਆ ਹਾਦਸਾ

ਇਨੋਵਾ ਤੇ ਸਵਿਫਟ ਦੀ ਸਿੱਧੀ ਟੱਕਰ ਵਿੱਚ ਦੋ ਦੀ ਮੌਤ, ਚਾਰ ਗੰਭੀਰ ਜ਼ਖਮੀ


ਜਲੰਧਰ (ਵੀਓਪੀ ਬਿਊਰੋ) ਸਥਾਨਕ ਜ਼ਿਲ੍ਹੇ ਦੇ ਜੰਡਿਆਲਾ ਰੋਡ ਉਪਰ ਪੈਂਦੇ ਪਿੰਡ ਸਰੀੰਹ ਨੇੜੇ ਅੱਜ ਸਵੇਰੇ ਇਨੋਵਾ ਤੇ ਸਵਿਫਟ ਵਿਚਾਲੇ ਹੋਈ ਭਿਆਨਕ ਟਁਕਰ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਚਾਰ ਵਿਅਕਤੀ ਜਖਮੀ ਹੋ ਗਏ। ਜਖਮੀਆਂ ਦੀ ਹਾਲਤ ਵੀ ਗੰਭੀਰ ਦਁਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਉਪਰੰਤ ਮੌਕੇ ਉਤੇ ਪੁਁਜੀ ਪੁਲਿਸ ਜਖਮੀਆਂ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਨੂੰ ਮਿ੍ਤਕ ਕਰਾਰ ਦੇ ਦਿਁਤਾ। ਮਿ੍ਤਕਾਂ ਦੀ ਪਛਾਣ ਤਜਿੰਦਰ ਸਿੰਘ ਤੇ ਸਤਿੰਦਰ ਸਿੰਘ ਵਾਸੀ ਪਿੰਡ ਟਾਹਲੀ ਵਜੋ ਹੋਈ ਹੈ।

ਜਖਮੀਆਂ ਵਿਚੋਂ ਤਿੰਨ ਦੀ ਪਛਾਣ ਬਲਜਿੰਦਰ ਕੌਰ,ਅਮਰਜੀਤ ਕੌਰ,ਨਿਮਰਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਇਕ ਅਣਪਛਾਤੀ ਨੂੰ ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਇਲਾਜ ਲਈ ਜਲੰਧਰ ਭੇਜਿਆ ਗਿਆ ਹੈ।ਥਾਣਾ ਸਦਰ ਦੇ ਐਁਸਐਁਚਓ ਪਲਵਿੰਦਰ ਸਿੰਘ ਦ ਕਹਿਣਾ ਹੈ ਕਿ ਸੜਕ ਹਾਦਸੇ ਦੇ ਕਾਰਨਾਂ ਅਤੇ ਪੀੜਤਾਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

error: Content is protected !!