9 ਸਾਲ ਦੇ ਬੱਚੇ ਨੇ ਦੁਕਾਨ ਤੋਂ ਚੁੱਕ ਲਈ ਕੋਲਡ ਡਰਿੰਕ, ਤਾਂ ਦੁਕਾਨਦਾਰ ਨੇ ਚੋਰ ਕਹਿ ਕੇ Private Part ‘ਚ ਪਾ ਦਿੱਤੀਆਂ ਮਿਰਚਾਂ

9 ਸਾਲ ਦੇ ਬੱਚੇ ਨੇ ਦੁਕਾਨ ਤੋਂ ਚੁੱਕ ਲਈ ਕੋਲਡ ਡਰਿੰਕ, ਤਾਂ ਦੁਕਾਨਦਾਰ ਨੇ ਚੋਰ ਕਹਿ ਕੇ Private Part ‘ਚ ਪਾ ਦਿੱਤੀਆਂ ਮਿਰਚਾਂ

ਤੇਲੰਗਾਨਾ (ਵੀਓਪੀ ਬਿਊਰੋ) ਕਈ ਵਾਰ ਲੋਕ ਅਜਿਹੀ ਹਰਕਤ ਕਰਦੇ ਹਨ ਕਿ ਇਨਸਾਨੀਅਤਤ ਹੀ ਸ਼ਰਮਸਾਰ ਹੋ ਜਾਂਦੀ ਹੈ। ਤੇਲੰਗਾਨਾ ਵਿੱਚ ਇੱਕ ਦੁਕਾਨ ਦੇ ਮਾਲਕ ਨੇ 9 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਫਿਰ ਉਸ ਦੇ ਗੁਪਤ ਅੰਗ ‘ਤੇ ਲਾਲ ਮਿਰਚ ਪਾਊਡਰ ਛਿੜਕ ਦਿੱਤਾ। ਮਿਰਚਾਂ ਕਾਰਨ ਬੱਚਾ ਦਰਦ ਨਾਲ ਚੀਕਣ ਲੱਗਾ ਪਰ ਦੁਕਾਨਦਾਰ ਨੂੰ ਬੱਚੇ ‘ਤੇ ਬਿਲਕੁਲ ਵੀ ਤਰਸ ਨਹੀਂ ਆਇਆ। ਉਲਟਾ ਉਸ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।

ਇਹ ਸਾਰਾ ਮਾਮਲਾ ਨਾਮਪੱਲੀ ਖੇਤਰ ਦਾ ਹੈ। ਜਾਣਕਾਰੀ ਅਨੁਸਾਰ ਬੱਚੇ ਨੇ ਦੁਕਾਨ ਤੋਂ ਕੋਲਡ ਡਰਿੰਕ ਚੋਰੀ ਕੀਤਾ ਸੀ। ਪਰ ਦੁਕਾਨਦਾਰ ਕ੍ਰਿਸ਼ਨਾ ਨੇ ਉਸ ਨੂੰ ਚੋਰੀ ਕਰਦੇ ਫੜ ਲਿਆ। ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਹ ਇੱਥੇ ਵੀ ਨਹੀਂ ਰੁਕਿਆ। ਉਸ ਨੇ ਬੱਚੇ ਦੇ ਕੱਪੜੇ ਪਾੜ ਦਿੱਤੇ। ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਪ੍ਰਾਈਵੇਟ ਪਾਰਟ ਵਿਚ ਲਾਲ ਮਿਰਚ ਪਾਊਡਰ ਛਿੜਕਿਆ ਗਿਆ ਸੀ। ਫਿਰ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ।

ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਸ਼ੀ ਦੁਕਾਨਦਾਰ ਕ੍ਰਿਸ਼ਨਾ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

error: Content is protected !!