ਵਿਆਹ ਦਾ ਲਾਰਾ ਲਾ ਕੇ ਨਾਬਾਲਿਗਾ ਨੂੰ ਲੈ ਗਿਆ ਹੋਟਲ ‘ਚ, ਸਾਰੀ ਰਾਤ ਕਰਦਾ ਰਿਹਾ ਬਲਾਤਕਾਰ, ਸਵੇਰੇ ਮੁਕਰਿਆ

ਵਿਆਹ ਦਾ ਲਾਰਾ ਲਾ ਕੇ ਨਾਬਾਲਿਗਾ ਨੂੰ ਲੈ ਗਿਆ ਹੋਟਲ ‘ਚ, ਸਾਰੀ ਰਾਤ ਕਰਦਾ ਰਿਹਾ ਬਲਾਤਕਾਰ, ਸਵੇਰੇ ਮੁਕਰਿਆ

 

ਵੀਓਪੀ ਬਿਊਰੋ- ਲੁਧਿਆਣਾ ਦੇ ਇਕ ਹਵਸੀ ਨੇ ਨਾਬਾਲਿਗਾ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫ਼ਸਾ ਕੇ ਵਿਆਹ ਦਾ ਲਾਰਾ ਲਾ ਕੇ ਆਪਣੇ ਨਾਲ ਪਹਿਲਾ ਕੇ ਲੈ ਗਿਆ ਅਤੇ ਉਸ ਨੂੰ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਲਿਜਾ ਸਾਰੀ ਰਾਤ ਬਲਾਤਕਾਰ ਕਰਦਾ ਰਿਹਾ। ਮੁਲਜ਼ਮਾਂ ਨੇ ਬੱਸ ਸਟੈਂਡ ਨੇੜੇ ਹੋਟਲ ਬੁੱਕ ਕਰਵਾ ਲਿਆ। ਨਾਬਾਲਗ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਜਦੋਂ ਨਾਬਾਲਗ ਨੂੰ ਹੋਸ਼ ਆਇਆ ਤਾਂ ਉਹ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਕੇ ਘਰ ਪਰਤ ਆਈ।

ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮੁਲਜ਼ਮ ਨੇ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਕਿਹਾ। ਇਸ ਤੋਂ ਬਾਅਦ ਹੀ ਦੋਸ਼ੀ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਅੰਮ੍ਰਿਤਸਰ ਲੈ ਗਿਆ। ਮੁਲਜ਼ਮਾਂ ਨੇ ਨਾਬਾਲਗ ਨੂੰ ਨਸ਼ਾ ਦੇ ਕੇ ਕਈ ਵਾਰ ਸਰੀਰਕ ਸਬੰਧ ਬਣਾਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!