ਡਰਾਈਵਰ ਨੂੰ ਅਟੈਕ ਆਉਣ ਕਾਰਨ ਬੱਸ-ਕਾਰ ਦੀ ਭਿਆਨਕ ਟੱਕਰ, 9 ਲੋਕਾਂ ਦੀ ਹੋਈ ਮੌਤ, 28 ਜ਼ਖਮੀ 

ਡਰਾਈਵਰ ਨੂੰ ਅਟੈਕ ਆਉਣ ਕਾਰਨ ਬੱਸ-ਕਾਰ ਦੀ ਭਿਆਨਕ ਟੱਕਰ, 9 ਲੋਕਾਂ ਦੀ ਹੋਈ ਮੌਤ, 28 ਜ਼ਖਮੀ

ਗੁਜਰਾਤ (ਵੀਓਪੀ ਬਿਊਰੋ) ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਬੱਸ ਅਤੇ ਇੱਕ ਐਸਯੂਵੀ ਕਾਰ ਵਿਚਾਲੇ ਹੋਏ ਭਿਆਨਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 28 ਜ਼ਖਮੀ ਹੋ ਗਏ। ਸੂਰਤ ਤੋਂ ਪ੍ਰਧਾਨ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ ਸਮਾਗਮ ਤੋਂ ਪਰਤ ਰਹੇ ਲੋਕਾਂ ਨਾਲ ਭਰੀ ਬੱਸ ਨਵਸਾਰੀ ਰਾਸ਼ਟਰੀ ਰਾਜਮਾਰਗ ਨੰਬਰ 48 ‘ਤੇ ਟੋਇਟਾ ਫਾਰਚੂਨਰ ਕਾਰ ਨਾਲ ਟਕਰਾ ਗਈ ।

ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਗੱਡੀ ਦਾ ਕੰਟਰੋਲ ਗੁਆ ਬੈਠਾ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 28 ਲੋਕ ਜ਼ਖ਼ਮੀ ਹੋ ਗਏ। 11 ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਲਗਜ਼ਰੀ ਬੱਸ ਸੂਰਤ ਤੋਂ ਵਲਸਾਡ ਜਾ ਰਹੀ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ ਪੋਸਟ ਵਿੱਚ ਮੌਤਾਂ ‘ਤੇ ਸੋਗ ਜਤਾਇਆ ਹੈ ਅਤੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।

error: Content is protected !!