ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ਨਾਲ ਕੀਤੀ 1775 ਕਰੋੜ ਰੁਪਏ ‘ਚ ਡੀਲ, ਬਣੇ ਦੁਨੀਆ ਦੇ ਸਭ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ

ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਅਰਬ ਦੇ ਕਲੱਬ ਨਾਲ ਕੀਤੀ 1775 ਕਰੋੜ ਰੁਪਏ ‘ਚ ਡੀਲ, ਬਣੇ ਦੁਨੀਆ ਦੇ ਸਭ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ

ਵੀਓਪੀ ਬਿਊਰੋ- ਕਤਰ-ਫੀਫਾ ਕੱਪ ‘ਚ ਹਾਰ ਅਤੇ ਮੈਚ ਤੋਂ ਬਾਹਰ ਬੈਂਚ ‘ਤੇ ਬੈਠਣ ਕਾਰਨ ਪੁਰਤਗਾਲ ਫੁੱਟਬਾਲ ਟੀਮ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਬਾਰੇ ਖੇਡ ਸਫਰ ਖਤਮ ਹੋਣ ਦੀਆਂ ਕਈ ਕਿਆਸ ਅਰਾਈਆਂ ਲਾਈਆਂ ਜਾ ਰਹੀ ਸਨ। ਪਰ ਇਨ੍ਹਾਂ ਸਾਰੀਆਂ ਕਿਆਸ ਅਰਾਈਆਂ ‘ਤੇ ਉਸ ਸਮੇਂ ਵਿਰਾਮ ਲੱਗ ਗਿਆ ਜਦ ਸਾਊਦੀ ਅਰਬ ਦੇ ਕਲੱਬ ਅਲ ਨਾਸਰ ਨਾਲ ਕ੍ਰਿਸਟੀਆਨੋ ਰੋਨਾਲਡੋ ਨੇ ਢਾਈ ਸਾਲ ਦਾ ਕਰਾਰ ਕਰਨ ਦੀ ਖਬਰ ‘ਤੇ ਮੋਹਰ ਲਾ ਦਿੱਤੀ ਹੈ।

ਇਸ ਨਾਲ ਉਹ ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਯੂਰਪ ਵਿੱਚ ਕਈ ਸਾਲ ਖੇਡਣ ਤੋਂ ਬਾਅਦ ਉਹ ਹੁਣ ਇੱਕ ਏਸ਼ਿਆਈ ਕਲੱਬ ਲਈ ਖੇਡੇਗਾ। ਰੋਨਾਲਡੋ ਦਾ ਆਪਣੇ ਸਾਬਕਾ ਕਲੱਬ ਮਾਨਚੈਸਟਰ ਯੂਨਾਈਟਿਡ ਨਾਲ ਕਰਾਰ ਖਤਮ ਹੋਣ ਤੋਂ ਬਾਅਦ ਉਸ ਦੇ ਭਵਿੱਖ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਨੂੰ ਰੋਨਾਲਡੋ ਨੇ ਹੁਣ ਖਤਮ ਕਰ ਦਿੱਤਾ ਹੈ।

37 ਸਾਲਾ ਰੋਨਾਲਡੋ ਨੇ 2025 ਤੱਕ ਅਲ ਨਾਸਰ ਦੇ ਨਾਲ ਗੱਠਜੋੜ ਕੀਤਾ ਹੈ। ਉਸ ਨੇ 200 ਮਿਲੀਅਨ ਯੂਰੋ (1775 ਕਰੋੜ ਰੁਪਏ) ਤੋਂ ਵੱਧ ਦੇ ਇਕਰਾਰਨਾਮੇ ‘ਤੇ ਦਸਤਖਤ ਕੀਤੇ ਹਨ। ਫੁਟਬਾਲ ਕਲੱਬ ਅਲ ਨਾਸਰ ਨੇ ਸੌਦੇ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ, ਪਰ ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਰੋਨਾਲਡੋ ਨੇ “200 ਮਿਲੀਅਨ ਯੂਰੋ (214.04 ਮਿਲੀਅਨ ਡਾਲਰ) ਤੋਂ ਵੱਧ” ਲਈ ਇੱਕ ਸੌਦੇ ‘ਤੇ ਦਸਤਖਤ ਕੀਤੇ ਹਨ।

ਰੋਨਾਲਡੋ ਦੇ ਸ਼ਾਮਲ ਹੋਣ ਨਾਲ ਅਲ ਨਾਸਰ ਦੀ ਟੀਮ ਮਜ਼ਬੂਤ ​​ਹੋਵੇਗੀ। ਕਲੱਬ ਨੇ ਨੌਂ ਸਾਊਦੀ ਪ੍ਰੋ ਲੀਗ ਖਿਤਾਬ ਜਿੱਤੇ ਹਨ ਅਤੇ ਉਸ ਦੀ ਨਜ਼ਰ ਦਸਵੀਂ ਟਰਾਫੀ ‘ਤੇ ਹੋਵੇਗੀ। ਇਹ ਕਲੱਬ ਆਖਰੀ ਵਾਰ 2019 ਵਿੱਚ ਲੀਗ ਦਾ ਚੈਂਪੀਅਨ ਬਣਿਆ ਸੀ। ਅਲ ਨਾਸਰ ਦੀ ਟੀਮ ਵੀ ਹੁਣ ਪਹਿਲੀ ਵਾਰ ਏਐਫਸੀ ਚੈਂਪੀਅਨਜ਼ ਲੀਗ ਜਿੱਤਣ ਦੀ ਉਮੀਦ ਕਰੇਗੀ।

error: Content is protected !!