ਛੱਤ ‘ਤੇ ਕਰ ਰਿਹਾ ਸੀ ਨਵੇਂ ਸਾਲ ਦੀ ਪਾਰਟੀ, ਗੁਆਂਢੀਆਂ ਨੇ ਚੁੱਕ ਕੇ ਮਾਰਿਆ ਹੇਠਾਂ, ਤੁੜਵਾ ਬੈਠਾ ਹੱਡੀਆਂ 

ਛੱਤ ‘ਤੇ ਕਰ ਰਿਹਾ ਸੀ ਨਵੇਂ ਸਾਲ ਦੀ ਪਾਰਟੀ, ਗੁਆਂਢੀਆਂ ਨੇ ਚੁੱਕ ਕੇ ਮਾਰਿਆ ਹੇਠਾਂ, ਤੁੜਵਾ ਬੈਠਾ ਹੱਡੀਆਂ

ਜਲੰਧਰ (ਵੀਓਪੀ ਬਿਊਰੋ) ਨਵੇਂ ਸਾਲ ਦਾ ਜਸ਼ਨ ਤਾਂ ਹਰ ਕਿਸੇ ਨੇ ਮਨਾਇਆ ਪਰ ਕਈਆਂ ਦੇ ਲਈ ਇਸ ਨਵੇਂ ਸਾਲ ਦਾ ਜਸ਼ਨ ਆਫਤ ਵੀ ਬਣ ਕੇ ਆਇਆ। ਹੁਣ ਗੱਲ ਜਲੰਧਰ ਸ਼ਹਿਰ ਦੀ ਹੀ ਕਰ ਲਓ ਤਾਂ ਇੱਥੇ ਦੇ ਲੰਮਾ ਪਿੰਡ ਇਲਾਕੇ ਵਿੱਚ ਇਕ ਨੌਜਵਾਨ ਨੂੰ ਉਸ ਦੇ ਗੁਆਂਢੀਆਂ ਨੇ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਕਿਉਂਕਿ ਉਹ ਛੱਤ ‘ਤੇ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਸੀ।

ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗੇ ਨੌਜਵਾਨ ਅਮਨਦੀਪ ਉਰਫ ਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ ‘ਤੇ ਦੋਸਤਾਂ ਅਤੇ ਪਰਿਵਾਰ ਨਾਲ ਨਿਊ ਈਅਰ ਪਾਰਟੀ ਕਰ ਰਿਹਾ ਸੀ। ਇਸੇ ਦੌਰਾਨ ਗੁਆਂਢੀ ਨੇ ਕਿਹਾ ਰੌਲਾ ਬੰਦ ਕਰੋ। ਜਿਸ ‘ਤੇ ਉਨ੍ਹਾਂ ਕਿਹਾ ਕਿ ਉਹ ਨਵਾਂ ਸਾਲ ਮਨਾ ਰਹੇ ਹਨ।

ਇਸ ਤੋਂ ਬਾਅਦ ਗੁਆਂਢੀ ਨੇ ਉਸ ਨੂੰ ਦੂਜੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ। ਪੀੜਤ ਨੇ ਦੱਸਿਆ ਕਿ ਉਚਾਈ ਤੋਂ ਹੇਠਾਂ ਡਿੱਗਣ ਨਾਲ ਉਸ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਗਈ।

ਸਿਵਲ ਹਸਪਤਾਲ ਵਿੱਚ ਦਾਖ਼ਲ ਅਮਨਦੀਪ ਉਰਫ਼ ਪ੍ਰੀਤ ਦੇ ਭਰਾ ਨੇ ਦੱਸਿਆ ਕਿ ਉਹ ਛੱਤ ’ਤੇ ਨਵੇਂ ਸਾਲ ਦੀ ਪਾਰਟੀ ਕਰ ਰਿਹਾ ਸੀ। ਉਸ ਨੇ ਛੱਤ ‘ਤੇ ਸਾਊਂਡ ਸਿਸਟਮ ਲਗਾਇਆ ਹੋਇਆ ਸੀ। ਇਸ ਤੋਂ ਪਰੇਸ਼ਾਨ ਹੋ ਕੇ ਗੁਆਂਢੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

error: Content is protected !!