10 ਲੱਖ ਰੁਪਏ ਦੇ ਗਬਨ ਦੇ ਦੋਸ਼ ’ਚ ਮਨਜੀਤ ਸਿੰਘ ਜੀਕੇ ਖਿਲਾਫ ਦਿੱਲੀ ਕਮੇਟੀ ਵਲੋਂ ਫੌਜਦਾਰੀ ਕੇਸ ਦਰਜ

ਮਨਜੀਤ ਸਿੰਘ ਜੀ.ਕੇ. ਖਿਲਾਫ ਦੋ ਐਫ ਆਈ ਆਰ ਪਹਿਲਾਂ ਦਰਜ ਹਨ ਤੇ ਹੁਣ ਤੀਜੀ ਦਰਜ ਹੋਈ
ਨਵੀਂ ਦਿੱਲੀ, 7 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵੱਡਾ ਖੁੱਲ੍ਹਾਸਾ ਕੀਤਾ ਹੈ ਕਿ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈ ਓ ਡਬਲਿਊ) ਵੱਲੋਂ 28 ਦਸੰਬਰ 2022 ਨੂੰ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ 10 ਲੱਖ ਰੁਪਏ ਦੇ ਗਬਨ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵਿਚ 10 ਹਜ਼ਾਰ ਤੋਂ ਵੱਧ ਦੀ ਰਕਮ ਕਿਸੇ ਨੂੰ ਵੀ ਨਗਦ ਨਹੀਂ ਦਿੱਤੇ ਜਾ ਸਕਦੇ ਪਰ ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਹੁੰਦਿਆਂ ਗੁਰੂ ਤੇਗਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਮੁਲਾਜ਼ਮ ਹਰਜੀਤ ਸਿੰਘ ਦੇ ਨਾਂ ’ਤੇ 10 ਲੱਖ ਰੁਪਏ ਦੀ ਅਦਾਇਗੀ ਦਾ ਵੋਚਰ ਪਾ ਕੇ 10 ਲੱਖ ਰੁਪਏ ਦਾ ਗਬਨ ਕੀਤਾਹੈ।

ਉਹਨਾਂ ਦੱਸਿਆ ਕਿ ਜਦੋਂ ਕਮੇਟੀ ਨੇ ਇਸ ਮਾਮਲੇ ਵਿਚ ਸਬੰਧਤ ਹਰਜੀਤ ਸਿੰਘ ਤੋਂ ਪੁੱਛਿਆ ਤਾਂ ਉਹਨਾਂ ਸਪਸ਼ਟ ਕੀਤਾ ਕਿ ਉਸਨੇ ਅਜਿਹਾ ਕੋਈ ਪੈਸਾ ਨਹੀਂ ਲਿਆ। ਇਸ ਮਾਮਲੇ ਵਿਚ ਸੰਸਥਾ ਦੇ ਡਾਇਰੈਕਟਰ ਮੈਡਮ ਨੇ ਦੱਸਿਆ ਕਿ ਸੰਸਥਾ ਵੱਲੋਂ ਕਮੇਟੀ ਨੂੰ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ, ਅਜਿਹੇ ਵਿਚ ਇਹ ਪੈਸਾ ਕਮੇਟੀ ਸੰਸਥਾ ਨੂੰ ਕਿਵੇਂ ਦੇ ਸਕਦੀ ਹੈ ?
ਉਹਨਾਂ ਦੱਸਿਆ ਕਿਜੋ ਕੇਸ ਮਨਜੀਤ ਸਿੰਘ ਜੀ ਕੇ ਦੇ ਖਿਲਾਫ ਦਰਜ ਕੀਤਾ ਗਿਆ ਹੈ, ਉਹ ਧਾਰਾ 409, 420, 467, 468, 471 ਅਤੇ 120 ਬੀ ਆਈ ਪੀ ਸੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਭਾਵੇਂ ਅਮਰੀਕਾ ਜਾਣ ਦੀ ਗੱਲ ਹੋਵੇ ਜਾਂ ਕੈਨੇਡਾ ਡਾਲਰ ਭੇਜਣ ਦੀ ਗੱਲ ਹੋਵੇ,ਇਹ ਮਾਮਲੇ ਵੱਖਰੇ ਤੌਰ ’ਤੇ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਚਲ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਸਾਡੇ ਪ੍ਰਬੰਧਕ ਵਿਦੇਸ਼ਾਂ ਦੇ ਦੌਰੇ ’ਤੇ ਜਾਂਦੇ ਸਨ ਤਾਂ ਕਮੇਟੀ ਵਾਸਤੇ ਸੰਗਤਾਂ ਤੋਂ ਮਾਇਆ ਇਕੱਤਰ ਕਰ ਕੇ ਲਿਆਉਂਦੇ ਸਨ ਪਰ ਮਨਜੀਤ ਸਿੰਘ ਜੀ.ਕੇ. ਇਕੱਲੇ ਪ੍ਰਧਾਨ ਹੋਏ ਜਿਹਨਾਂ ਨੇ ਵਿਦੇਸ਼ਾਂ ਵਿਚ ਗੁਰੂਘਰਾਂ ਨੂੰ ਚੰਦਾਂ ਦੇਣ ਦੇ ਨਾਂ ’ਤੇ ਲੱਖਾਂ ਡਾਲਰਾਂ ਤੇ ਕਰੋੜਾਂ ਰੁਪਏ ਦਾ ਘਪਲਾ ਕੀਤਾ।
ਉਹਨਾਂ ਦੱਸਿਆ ਕਿ ਜੋ ਮੌਜੂਦਾ ਐਫ ਆਈ ਆਰ ਦਰਜ ਕੀਤੀ ਗਈ ਹੈ, ਉਸਦੀ ਸ਼ਿਕਾਇਤ ਅਸੀਂ 26 ਸਤੰਬਰ 2019 ਨੂੰ ਡਿਪਟੀ ਕਮਿਸ਼ਨਰਆਫ ਪੁਲਿਸ ਪਾਰਲੀਮੈਂਟ ਸਟ੍ਰੀਟ ਨੁੰ ਦਿੱਤੀ ਸੀ। ਇਸ ਮਾਮਲੇ ਵਿਚ 10 ਲੱਖ ਰੁਪਏ ਦਾ ਕੈਸ਼ ਵਾਉੁਚਰ ਜੀ ਟੀ ਬੀ ਆਈ ਟੀ ਕਾਲਜ ਰਾਜੌਰੀ ਗਾਰਡਨ ਦੇ ਨਾਂ ’ਤੇ ਨਗਦ ਅਦਾਇਗੀ ਵਿਖਾਈ ਗਈ ਸੀ। ਉਹਨਾਂ ਦੱਸਿਆ ਕਿਜਦੋਂ ਵਾਉਚਰ ਵੇਖਿਆ ਤਾਂ ਸ਼ੱਕ ਹੋਇਆ ਕਿਉਂਕਿ 10 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਦਿੱਲੀ ਗੁਰਦੁਆਰਾ ਕਮੇਟੀ ਵਿਚੋਂ ਨਹੀਂ ਕੀਤੀ ਜਾਂਦੀ। ਦੂਜਾ ਪੱਖ ਸੀ ਕਿ ਜਿਸ ਸੰਸਥਾ ਤੋਂ ਕਰੋੜਾਂ ਰੁਪਏ ਲਏ ਹਨ, ਉਸ ਸੰਸਥਾ ਨੂੰ 10 ਲੱਖ ਰੁਪਏ ਦੇਣ ਦੀ ਕੋਈ ਤੁੱਕ ਨਹੀਂ ਬਣਦੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀਗਈਤੇ ਲਿਖਤੀ ਜਵਾਬਤਲਬੀ ਕੀਤੀ ਗਈ ਤੇ ਸਾਰਾ ਰਿਕਾਰਡ ਚੈਕ ਕੀਤਾ ਗਿਆ।

